May 25, 2026 2:20 pm

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮੁੱਕੇਬਾਜ਼ ਕੌਰ ਸਿੰਘ ਦੇ ਮੈਡੀਕਲ ਖਰਚੇ ਲਈ 2 ਲੱਖ ਰੁਪਏ ਦੀ ਰਾਸ਼ੀ ਪ੍ਰਵਾਨ

ਚੰਡੀਗੜ੍ਹ, 13 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸਿ¤ਧ ਮੁੱਕੇਬਾਜ਼ ਕੌਰ ਸਿੰਘ ਵੱਲੋਂ ਡਾਕਟਰੀ ਖਰਚਿਆਂ ਨੂੰ ਪੂਰਾ ਕਰਨ ਲਈ ਲਏ ਗਏ ਕਰਜ਼ੇ ਦੀ ਅਦਾਇਗੀ ਕਰਨ ਲਈ ਆਪਣੇ ਰਾਹਤ ਫੰਡ ਵਿ¤ਚੋਂ 2 ਲ¤ਖ ਰੁਪਏ ਦੇਣ ਨੂੰ ਮਨਜੂਰੀ ਦਿੱਤੀ। ਮੁ¤ਖ ਮੰਤਰੀ ਰਾਹਤ ਫੰਡ ਵਿੱਚੋਂ ਇਹ ਰਾਸ਼ੀ ਜਾਰੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਬੁ¤ਧਵਾਰ ਨੂੰ ਇਕ ਪ੍ਰੈ¤ਸ ਬਿਆਨ ਵਿ¤ਚ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਦੀਆਂ ਰਿਪੋਰਟਾਂ ਤੋਂ ਮਸ਼ਹੂਰ ਮੁੱਕੇਬਾਜ਼ ਦੀ ਵਿ¤ਤੀ ਦੁਰਦਸ਼ਾ ਬਾਰੇ ਜਾਣਕਾਰੀ ਮਿਲੀ ਹੈ ਅਤੇ ਉਨ੍ਹਾਂ ਨੇ ਤੁਰੰਤ ਰਾਹਤ ਲਈ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿ¤ਤੇ ਹਨ।
ਮੁ¤ਕੇਬਾਜ਼ ਦੇ ਬਿਮਾਰ ਹੋਣ ਦੀਆਂ ਰਿਪੋਰਟਾਂ ’ਤੇ ਅਫਸੋਸ ਪ੍ਰਗਟਾਉਂਦਿਆਂ ਕੈਪਟਨ ਅਮਰਿੰਦਰ ਨੇ ਕੌਰ ਸਿੰਘ ਦੇ ਛੇਤੀਂ ਤੰਦਰੁਸਤ ਹੋਣ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਹੈ।
ਸੂਬੇ ਵਿੱਚ ਖੇਡਾਂ ਨੂੰ ਬੜ੍ਹਾਵਾ ਦੇਣ ਲਈ ਆਪਣੀ ਵਚਨਬ¤ਧਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਪ੍ਰਸਿ¤ਧ ਖਿਡਾਰੀ ਦੀ ਅਜਿਹੀ ਹਾਲਾਤ ਵਿੱਚ ਰਹਿਣ ਲਈ ਮਜਬੂਰ ਹੋ ਜਾਣ ਵਾਲੀ ਰਿਪੋਰਟ ਸੁਣ ਕੇ ਉਨ੍ਹਾਂ ਨੂੰ ਬਹਤ ਦੁੱਖ ਹੋਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੌਰ ਸਿੰਘ ਦੀ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ ਜਿਸ ਨੇ ਭਾਰਤੀ ਮੁ¤ਕੇਬਾਜ਼ੀ ਵਿ¤ਚ ਬੇਮਿਸਾਲ ਯੋਗਦਾਨ ਦਿੱਤਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਮੁ¤ਖ ਮੰਤਰੀ ਨੇ ਪ੍ਰਤਿਭਾਸ਼ਾਲੀ ਸਖਸ਼ੀਅਤਾਂ ਦੀ ਮਦਦ ਕਰਨ ਲਈ ਨਿ¤ਜੀ ਤੌਰ ’ਤੇ ਦਖਲ ਦਿ¤ਤਾ ਹੈ। ਜੁਲਾਈ ਵਿੱਚ ਹੀ ਮੁ¤ਖ ਮੰਤਰੀ ਨੇ ਸਿ¤ਧੇ ਤੌਰ ’ਤੇ ਦਖਲ ਦੇ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੂੰ ਲੋੜੀਂਦੇ ਫੰਡ ਦੀ ਪ੍ਰਵਾਨਗੀ ਦੇਣ ਲਈ ਕਿਹਾ ਸੀ ਤਾਂ ਕਿ ਤੀਰਅੰਦਾਜ਼ੀ ਦੀ ਟੀਮ ਚੀਨ ਵਿੱਚ ਵਿਸ਼ਵ ਯੂਨੀਵਰਸਿਟੀ ਖੇਡਾਂ 2017 ਵਿਚ ਹਿ¤ਸਾ ਲੈਣ ਦੇ ਯੋਗ ਹੋ ਸਕੇ। ਮੁ¤ਖ ਮੰਤਰੀ ਨੇ ਹੋਰ ਵੀ ਕਈ ਮੌਕਿਆਂ ’ਤੇ ਰਾਹਤ ਫੰਡ ਰਾਹੀਂ ਸੂਬੇ ਦੇ ਆਮ ਨਾਗਰਿਕਾਂ ਦੇ ਹਿੱਤਾਂ ਲਈ ਅੱਗੇ ਆਏ।
ਜੁਲਾਈ ’ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਚਿ¤ਠੀ ’ਤੇ ਤੁਰੰਤ ਕਾਰਵਾਈ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮਾਨਵੀ ਆਧਾਰ ’ਤੇ 3,56,700 ਰੁਪਏ ਦੀ ਰਕਮ ਮਨਜੂਰ ਕੀਤੀ ਸੀ।

Send this to a friend