Skip to content
Independent perspectives. Global stories.
BREAKING

ਖਾੜਕੂ ਸੰਘਰਸ਼ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਸ਼ਹੀਦੀ ਸਮਾਗਮ ਦੌਰਾਨ ਸਨਮਾਨਿਤ

Share this story

ਨਥਾਣਾ, 11 ਦਸੰਬਰ (ਇੰਦਰਜੀਤ, ਚਰਨਜੀਤ ਨਥਾਣਾ) -ਨਥਾਣਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਭਾਈ ਮਨਜੀਤ ਸਿੰਘ ਨਥਾਣਾ ਅਤੇ ਸਹੀਦ ਭਾਈ ਤੇਜਿੰਦਰ ਸਿੰਘ ਗੋਰਾ ਨਥਾਣਾ ਦੇ ਸ਼ਹੀਦੀ ਸਮਾਗਮ ਮਨਾਇਆ ਗਿਆ ਜਿਸ ਵਿੱਚ ਪੰਥ ਦੀਆਂ ਮਹਾਨ ਹਸਤੀਆਂ ਨੇ ਹਿੱਸਾ ਲਿਆ। ਜਿਸ ਵਿੱਚ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗੁਰਜੰਟ ਸਿੰਘ , ਦਲ ਖਾਲਸਾ ਦੇ ਪ੍ਰਧਾਨ ਦਲਜੀਤ ਸਿੰਘ ਬਿੱਟੂ,ਆਲ ਇੰਡੀਆਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਭਾਈ ਪ੍ਰਗਟ ਸਿੰਘ ਭੋਡੀਪੁਰਾ ਕੌਮੀ ਪ੍ਰਧਾਨ ਦਸਤਾਰ ਫੈਡਰੇਸ਼ਨ ਅਤੇ ਇਸ ਤੋਂ ਇਲਾਵਾ ਢਾਡੀ ਜਥਾ ਸਰਪੰਚ ਨਾਥ ਸਿੰਘ ਹਮੀਦੀ ਅਤੇ ਭਾਈ ਬਲਜਿੰਦਰ ਸਿੰਘਘ ਭਗਤਾ ਨੇ ਸੰਗਤਾਂ ਨੂੰ ਢਾਡੀ ਵਾਰਾਂ ਸੁਣਾ ਕੇ ਨਿਹਾਲ ਕੀਤਾ । ਇਸ ਤੋਂ ਬਾਅਦ ਬੀਬੀ ਅਮਨਦੀਪ ਕੌਰ ਮਜੀਠਾ ਨੇ ਕੀਰਤਨ ਕੀਤਾ ਅਤੇ ਇਲਾਕੇ ਦੇ ਖਾੜਕੂ ਸ਼ਹੀਦ ਸਿੰਘਾਂ ਦੇ ਪਰਵਾਰਾਂ ਨੂੰ ਸਨਮਾਨਤਿ ਕੀਤਾ ਜਿਸ ਵਿੱਚ ਮਨਜੀਤ ਸਿੰਘ ਨਥਾਣਾ ਅਤੇ ਸਹੀਦ ਭਾਈ ਤੇਜਿੰਦਰ ਸਿੰਘਘ ਗੋਰਾ ਨਥਾਣਾ ਦੇ ਮਾਤਾ ਅਤੇ ਭਾਈ ਸੁਰਿੰਦਰ ਸਿੰਘ ਨੂੰ ਸਨਮਾਨਤਿ ਕੀਤਾ ਅਤੇ ਨਾਲ ਹੀ ਸ਼ਹੀਦ ਬਹਾਲ ਸਿੰਘਘ ਦੇ ਭਾਈ ਨੂੰ , ਗੁਰਮੇਲ ਸੰਿਘ ਪੂਹਲਾ ਦੇ ਪਰਿਵਾਰ, ਕੁਲਵੰਤ ਸਿੰਘਘ ਗੁੰਮਟੀ ਦੇ ਪਰਿਵਾਰ, ਰਣਜੀਤ ਸਿੰਘ ਕਲਿਆਣ ਦਾ ਪਰਿਵਾਰ, ਹਰੀ ਸਿੰਘ ਬ¤ਬਰ ਲਹਰਾ ਦਾ ਪਰਿਵਾਰ , ਬਰਗਾੜੀ ਕਾਂਡ ਦੇ ਫ¤ਟੜ ਸਿੰਘ ਜਿਸ ਦੇ ਲ¤ਤ ਵਿੱਚ ਗੋਲੀ ਲ¤ਗੀ ਹੋਈ ਹੈ ਨੂੰ ਵੀ ਸਨਮਾਨਿਤ ਕੀਤਾ ਗਿਆ। ਸਨਮਾਨ ਕਰਨ ਵਾਲਿਆਂ ਨੂੰ ਭਾਈ ਦਲਜੀਤ ਸਿੰਘ ਬਿੱਟੂ, ਕਰਨੈਲ ਸਿੰਘ ਪੀਰ ਮੁਹੰਮਦ, ਬੀਬੀ ਅਮਨਦੀਪ ਕੌਰ ਮਜੀਠਾ ਅਤੇ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਨੇ ਸਨਮਾਨਤਿ ਕੀਤਾ। ਇਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਨਥਾਣਾ ਨੇ ਦਮਦਮਾ ਸਾਹਿਬ ਦੇ ਹੈਡ ਗ੍ਰੰਥੀ ਗੁਰਜੰਟ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਚਾਹ ਗੁਰੂ ਕਾ ਲੰਗਰ ਅਤੁ¤ਟ ਵਰਤਾਇਆ ਗਿਆ ।

WRITTEN BY