Skip to content
Independent perspectives. Global stories.
BREAKING

ਬਾਰਾਮੁਲਾ-ਹੰਦਵਾੜਾ ਮੁਕਾਬਲੇ ’ਚ 5 ਅੱਤਵਾਦੀ ਹਲਾਕ

Share this story

ਸ਼੍ਰੀਨਗਰ, 11 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਜੰਮੂ-ਕਸ਼ਮੀਰ ‘ਚ ਭਾਰਤੀ ਫੌਜ ਨੂੰ ਵਡੀ ਸਫਲਤਾ ਹਥ ਲਗੀ ਹੈ। ਸੁਰਖਿਆ ਬਲਾਂ ਨੇ ਅਜ ਸਵੇਰੇ ਬਾਰਾਮੁਲਾ ਅਤੇ ਹੰਦਵਾੜਾ ’ਚ ਪੰਜ ਅਤਵਾਦੀਆਂ ਨੂੰ ਮਾਰ ਦਿਤਾ ਅਤੇ ਇਕ ਨੂੰ ਜ਼ਿੰਦਾ ਫੜਿਆ ਹੈ।ਫੌਜ ਅਤੇ ਪੁਲਸ ਵਲੋਂ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ।ਸੁਰਖਿਆ ਫੋਰਸ ਨੂੰ ਇਲਾਕੇ ਵਿਚ ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ ਜਿਸ ਦੇ ਬਾਅਦ ਫੌਜ ਨੇ ਪੂਰੇ ਖੇਤਰ ਨੂੰ ਘੇਰ ਲਿਆ। ਦਹਿਸ਼ਤਗਰਦਾਂ ਨੇ ਖੁਦ ਨੂੰ ਘਿਰੇ ਹੋਏ ਦੇਖ ਫੌਜ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ।
ਐਤਵਾਰ ਨੂੰ ਰਾਜੌਰੀ ਜ਼ਿਲੇ ‘ਚ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਪੋਸਟਾਂ ‘ਤੇ ਪਕਿਸਤਾਨੀ ਫੌਜ ਵਲੋਂ ਗੋਲੀਬਾਰੀ ਕੀਤੇ ਜਾਣ ਦੇ ਕਾਰਨ ਇਕ ਜੂਨੀਅਰ ਕਮਿਸ਼ਨਡ ਅਫਸਰ(ਜੇ.ਸੀ.ਓ.) ਜ਼ਖਮੀ ਹੋ ਗਿਆ। ਪੁਲਸ ਦੇ ਬੁਲਾਰੇ ਨੇ ਦਸਿਆ ਕਿ ਤਾਜ਼ਾ ਘਟਨਾ ‘ਚ ਪਾਕਿਸਤਾਨੀ ਫੌਜੀਆਂ ਨੇ ਰਾਤ 8 ਵਜੇ ਜ਼ਿਲੇ ਦੇ ਨੌਸ਼ਿਹਰਾ ਸੈਕਟਰ ‘ਚ ਚੌਕੀਆਂ ਅਤੇ ਪਿੰਡਾਂ ‘ਤੇ ਫਿਰ ਤੋਂ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ, ਜਿਸਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿਤਾ।
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲੇ ‘ਚ ਸੁਰਖਿਆ ਫੋਰਸ ਨਾਲ ਮੁਕਾਬਲਾ ਹੋ ਚੁਕਾ ਹੈ। ਇਸ ਮੁਕਾਬਲੇ ‘ਚ ਹਿਜ਼ਬੁਲ ਮੁਜਾਹਿਦੀਨ ਦੇ ਦੋ ਲੋੜੀਂਦੇ ਦਹਿਸ਼ਤਗਰਦ ਮਾਰੇ ਗਏ ਸਨ। ਇਨ੍ਹਾਂ ਦਹਿਸ਼ਤਗਰਦਾਂ ‘ਚ ਇਕ ਵਿਅਕਤੀ ਪੁਲਸ ਅਧਿਕਾਰੀ ਰਹਿ ਚੁਕਾ ਹੈ। ਫੌਜ ਵਲੋਂ ਆਲ ਆਊਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੌਰਾਨ ਇਸ ਸਾਲ ਹੁਣ ਤਕ ਘਾਟੀ ‘ਚ 200 ਤੋਂ ਵਧ ਦਹਿਸ਼ਤਗਰਦਾਂ ਦਾ ਖਾਤਮਾ ਕੀਤਾ ਜਾ ਚੁਕਾ ਹੈ।

WRITTEN BY