June 26, 2026 12:19 pm

ਭਾਈ ਬਲਜੀਤ ਸਿੰਘ ਭਾਊ ਦੀ ਜ਼ਮਾਨਤ ’ਤੇ ਟਾਲਮਟੋਲ ਜਾਰੀ

ਜੱਜ ਸਾਹਿਬ ਦਾ ਮਨ ਜ਼ਮਾਨਤ ਦੇਣ ’ਤੇ, ਪਰ ਪੁਲਿਸ ਵੱਲੋਂ ਅੜਿੱਕੇ ਜਾਰੀ
image ਨਵੀਂ ਦਿੱਲੀ, 13 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਦੀ ਇੱਕ ਅਦਾਲਤ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਦੀ ਜ਼ਮਾਨਤ ’ਤੇ ਸੁਣਵਾਈ ਕੀਤੀ ਗਈ। ਪੁਲਿਸ ਵੱਲੋਂ ਜੱਜ ਸਾਹਿਬ ਨੂੰ ਪੇਸ਼ ਕੀਤੀ ਗਈ ਰਿਪੋਰਟ ਵਿੱਚ ਪੁਲਿਸ ਵੱਲੋਂ ਜ਼ਮਾਨਤ ਨਾ ਦੇਣ ਦੀ ਵਕਾਲਤ ਕਰਦਿਆਂ ਦੱਸਿਆ ਗਿਆ ਕਿ ਭਾਈ ਬਲਜੀਤ ਸਿੰਘ ਦੇ ਪਿਤਾ ਜੀ ਬਿਮਾਰ ਹਨ ਪਰ ਉਨ੍ਹਾਂ ਦੀ ਦੇਖਭਾਲ ਲਈ ਬਲਜੀਤ ਸਿੰਘ ਦਾ ਭਰਾ ਉਨ੍ਹਾਂ ਦੇ ਨਾਲ ਰਹਿੰਦਾ ਹੈ। ਇਸ ’ਤੇ ਇਤਰਾਜ ਕਰਦਿਆਂ ਭਾਈ ਭਾਉ ਦੇ ਵਕੀਲ ਨੇ ਕਿਹਾ ਕਿ ਭਾਈ ਭਾਉ ਦੇ ਭਰਾ ਦੀ ਨੌਕਰੀ ਹਰਿਆਣਾ ਵਿੱਚ ਹੋਣ ਕਰਕੇ ਉਹ ਅਪਣੇ ਘਰੋਂ ਤੜਕੇ ਹੀ ਨਿਕਲ ਜਾਂਦਾ ਹੈ ਤੇ ਦੇਰ ਰਾਤ ਤੱਕ ਘਰ ਅਪੜਦਾ ਹੈ, ਭਾਈ ਭਾਉ ਦਾ ਪਰਿਵਾਰ ਜੀ ਪੰਜਾਬ ਰਹਿੰਦਾ ਹੈ ਤੇ ਘਰ ਦਾ ਗੁਜਾਰਾ ਚਲਾਉਣ ਲਈ ਉਸ ਦਾ ਭਰਾ ਘਰੋਂ ਹਰ ਰੋਜ 40-50 ਕਿਲੋਮੀਟਰ ਦਾ ਸਫਰ ਕਰਕੇ ਹਰਿਆਣਾ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਵਕੀਲ ਸਾਹਿਬ ਨੇ ਦਲੀਲ ਦਿੰਦਿਆਂ ਕਿਹਾ ਕਿ ਭਾਈ ਭਾਉ ਦੇ ਪਿਤਾ ਜੀ ਚੱਲਣ ਫਿਰਨ ਤੋਂ ਅਸਮਰਥ ਹਨ ਤੇ ਉਨ੍ਹਾਂ ਦੇ ਗੋਢਿਆਂ ਦਾ ਜਲਦੀ ਆਪ੍ਰੇਸ਼ਨ ਹੋਣਾ ਜ਼ਰੂਰੀ ਹੈ, ਇਸ ਲਈ ਉਨ੍ਹਾਂ ਨੂੰ ਤਾਮੀਰਦਾਰੀ ਲਈ ਸਹਾਰੇ ਦੀ ਸਖਤ ਜ਼ਰੂਰਤ ਵੀ ਹੈ ਇਸ ਗੱਲ ਨੂੰ ਪੁਲਿਸ ਨੇ ਵੀ ਮਨ ਰਹੀ ਹੈ ਪਰ ਭਾਈ ਭਾਉ ਨੂੰ ਜ਼ਮਾਨਤ ਦੇਣ ਦੇ ਰਾਹ ਵਿੱਚ ਅੜਿੱਕੇ ਕਿਉਂ ਪਾ ਰਹੀ ਹੈ ਇਹ ਸਮਝ ਨਹੀਂ ਆ ਰਿਹਾ ਹੈ। ਇਸ ਦੌਰਾਨ ਭਾਈ ਭਾਉ ਨੇ ਪ੍ਰੈ¤ਸ ਨਾਲ ਗਲਬਾਤ ਕਰਦੇ ਕਿਹਾ ਕਿ ਹੁਣੇ ਪਿਛੇ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਲਗਾ ਸੀ ਉਸ ਵਿਚ 6 ਸਿੰਘਾਂ ਨੂੰ ਪੱਕੀ ਜ਼ਮਾਨਤ ਤੇ ਰਿਹਾਈ ਲਈ ਮਤਾ ਪਾਸ ਕੀਤਾ ਗਿਆ ਸੀ ਤੇ ਹੁਣ ਸਿਰਫ 4 ਸਿੰਘਾਂ ਦੀ 28 ਦਿਨਾਂ ਦੀ ਪੈਰੋਲ ’ਤੇ ਸਬਰ ਕਿਉਂ ਕਰ ਲਿਆ ਗਿਆ ਹੈ। ਮੋਰਚਾ ਲਗਾਉਣ ਵਾਲੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਇਸ ਗਲ ਦਾ ਕੌਮ ਨੂੰ ਜੁਆਬ ਦੇਣ ਕਿ ਬਾਕੀ 2 ਸਿੰਘਾਂ ਦੀ ਰਿਹਾਈ ਲਈ ਕਿ ਉਪਰਾਲਾ ਕੀਤਾ ਜਾ ਰਿਹਾ ਹੈ। ਸਮਾਂ ਜ਼ਿਆਦਾ ਹੋ ਜਾਣ ਕਰਕੇ ਮਾਮਲੇ ਦੀ ਅਗਲੀ ਸੁਣਵਾਈ ਹੁਣ 11 ਫਰਵਰੀ ਨੂੰ ਹੋਵੇਗੀ।

Send this to a friend