Skip to content
Independent perspectives. Global stories.
BREAKING

ਸੁਖਬੀਰ ਸਿੰਘ ਬਾਦਲ ਨੇ ਸਾਬਤ ਕੀਤਾ ਕਿ ਪਾਰਟੀ ਵਰਕਰਾਂ ਦੇ ਹਿੱਤ ਸਭ ਤੋਂ ਉਪਰ

Share this story

ਧੱਕੇਸ਼ਾਹੀ ਵਿਰੁੱਧ ਲਾਏ ਧਰਨੇ ਦੌਰਾਨ ਵਰਕਰਾਂ ਦੇ ਨਾਲ ਗੁਜ਼ਾਰੀ ਸਰਦ ਰਾਤ

ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਸੁਰਿੰਦਰ ਚੱਠਾ)- ਵਰਕਰ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਜੋ ਪਾਰਟੀ ਆਪਣੇ ਵਰਕਰਾਂ ਦੇ ਹਿੱਤਾਂ ਦਾ ਖਿਆਲ ਰੱਖਦੀ ਹੈ ਅਤੇ ਉਨ੍ਹਾਂ ਦੇ ਦੁਖ ਸੁਖ ਵਿੱਚ ਮੋਢੇ ਨਾਲ ਮੋਢਾ ਲਾ ਕੇ ਨਾਲ ਖੜਦੀ ਹੈ, ਉਹ ਪਾਰਟੀ ਕਿਸੇ ਵੀ ਦਬਾਅ ਅੱਗੇ ਨਹੀਂ ਝੁਕ ਸਕਦੀ। ਬੀਤੇ ਦਿਨੀ ਅਕਾਲੀ ਵਰਕਰਾਂ ਨਾਲ ਹੋਈ ਧੱਕੇਸ਼ਾਹੀ ਵਿਰੁੱਧ ਸਖਤ ਸਟੈਂਡ ਲੈਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਸਖਤ ਸਟੈਂਡ ਅਖਤਿਆਰ ਕੀਤਾ ਅਤੇ ਹਰੀਕੇ ਪੱਤਣ ਦੇ ਪੁੱਲ ਤੇ ਪਾਰਟੀ ਵਰਕਰਾਂ ਨਾਲ ਸਾਰੀ ਰਾਤ ਧਰਨੇ ਤੇ ਬੈਠੇ ਰਹੇ। ਉਨ੍ਹਾਂ ਨੇ ਸਾਬਤ ਕਰ ਦਿੱਤਾ ਕਿ ਵਰਕਰਾਂ ਦੇ ਹਿੱਤ ਸਭ ਤੋਂ ਉੱਤੇ ਹੁੰਦੇ ਹਨ। ਜੇਕਰ ਸੁਖਬੀਰ ਸਿੰਘ ਬਾਦਲ ਆਪਣੇ ਸੁਖ ਆਰਾਮ ਦਾ ਖਿਆਲ ਰੱਖ ਕੇ ਧਰਨੇ ਵਿੱਚੋਂ ਚਲੇ ਜਾਂਦੇ ਤਾਂ ਵਰਕਰਾਂ ਦਾ ਜੋਸ਼ ਮੱਠਾ ਹੋਣ ਨਾਲ ਧਰਨਾ ਨਾ-ਕਾਮਯਾਬ ਹੋ ਸਕਦਾ ਸੀ। ਉਨ੍ਹਾਂ ਦੀ ਧਰਨੇ ਵਿੱਚ ਸ਼ਮੂਲੀਅਤ ਕਰਕੇ ਸਾਰੇ ਪੰਜਾਬ ਦੀ ਅਕਾਲੀ ਲੀਡਰਸ਼ਿਪ ਨੂੰ ਵੀ ਸੜਕਾਂ ਤੇ ਰਾਤ ਗੁਜਾਰਨੀ ਪਈ। ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਨਾਲ ਪਾਰਟੀ ਵਿੱਚ ਅਨੁਸਾਸਨ ਵਧਿਆ ਹੈ ਅਤੇ ਪਾਰਟੀ ਹੋਰ ਮਜਬੂਰ ਹੋਈ ਹੈ। ਸ੍ਰ; ਪ੍ਰਕਾਸ਼ ਸਿੰਘ ਬਾਦਲ ਨੇ ਇਨ੍ਹਾਂ ਧੱਕੇਸ਼ਾਹੀਆਂ ਖਿਆਫ ਹੀ 18 ਸਾਲ ਜੇਲ੍ਹ ਕੱਟੀ ਸੀ। ਆਉਣ ਵਾਲੇ ਚਾਰ ਸਾਲ ਅਕਾਲੀ ਦਲ ਲਈ ਪਰਖ ਦੀ ਘੜੀ ਸਾਬਤ ਹੋਣਗੇ।

WRITTEN BY