June 26, 2026 12:22 pm

ਗੁਆਂਢੀ ਨਿਯਮ ਤੋੜਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ : ਜਨਰਲ ਸਿੰਘ

bikram-singh ਨਵੀਂ ਦਿੱਲੀ, 13 ਜਨਵਰੀ (ਪੀ.ਟੀ.)- ਪਾਕਿਸਤਾਨ ਨਾਲ ਸਰਹੱਦ ਉ¤ਪਰ ਤਣਾਅ ਦੇ ਦਰਮਿਆਨ ਫੌਜ ਦੇ ਮੁੱਖੀ ਬਿਕਰਮ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ ਕਿ ਜੰਗਬੰਦੀ ਦੀ ਉਲੰਘਣਾ ਮੌਕੇ ਗੁਆਂਢੀ ਮੁਲਕ ਨੂੰ ਭਾਰਤ ਦੀ ਫੌਜ ਕਰਾਰਾ ਜਵਾਬ ਨਹੀਂ ਦਿੰਦੀ। ਫੌਜ ਦੀ ਲੜਨ ਦੀ ਸਮਰੱਥਾ ਵਧਾਉਣ ਤੇ ਲੋੜ ਪੈਣ ’ਤੇ ਕਾਰਵਾਈ ਕਰਨ ਦੀ ਤਿਆਰੀ ਸਬੰਧੀ ਸਲਾਨਾ ਪੱਤਰਕਾਰ ਸੰਮੇਲਨ ਵਿੱਚ ਗੱਲਬਾਤ ਕਰਦਿਆਂ ਜਨਰਲ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਨੇ ਸਰਹੱਦ ਉ¤ਪਰ ਸਥਿਤੀ ਨਿਯੰਤਰਣ ਹੇਠ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ ਤੇ ਸਥਿਤੀ ਨੂੰ ਖਰਾਬ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਗਵਾਂਢੀਆਂ ਵੱਲੋਂ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਤਾਂ ਅਸੀਂ ਵੀ ਉਨ੍ਹਾਂ ਦੀ ਪਾਲਣਾ ਕਰਾਂਗੇ। ਜੇਕਰ ਨਿਯਮ ਤੋੜੇ ਜਾਂਦੇ ਹਨ ਤਾਂ ਅਸੀਂ ਵੀ ਅਜਿਹਾ ਹੀ ਕਰਾਂਗੇ। ਜਨਰਲ ਸਿੰਘ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਉਸ ਦੀ ਅਵਾਜ਼ ’ਚ ਹੀ ਜਵਾਬ ਦੇਵਾਂਗੇ। ਉਨ੍ਹਾਂ ਨੇ ਇਹ ਵੀ ਜਿਕਰ ਕੀਤਾ ਕਿ ਦੋਵਾਂ ਦੇਸ਼ਾਂ ਦੇ ਫੌਜੀ ਆਪਰੇਸ਼ਨ ਦੇ ਮੁੱਖੀਆਂ ਦੀ ਦਸੰਬਰ 2013 ’ਚ ਹੋਈ ਮੀਟਿੰਗ ਉਪਰੰਤ ਜੰਗਬੰਦੀ ਦੀ ਉਲੰਘਣਾ ਦੀਆਂ ਘਟਨਾਵਾਂ ਘਟੀਆਂ ਹਨ।

Send this to a friend