Skip to content
Independent perspectives. Global stories.
BREAKING

ਸੜਕਾਂ ’ਤੇ ਮੌਤ ਬਣ ਕੇ ਦੌੜਦੇ ਓਵਰਲੋਡਿਡ ਵਾਹਨ-ਪ੍ਰਸ਼ਾਸਨ ਬੇਖਬਰ

Share this story

ਕੋਟਕਪੂਰਾ, 5 ਦਸੰਬਰ (ਚਰਨਦਾਸ ਗਰਗ, ਹਰਜੀਤ ਬਰਾੜ) -ਪੰਜਾਬ ਵਿਚ ਭਾਵੇਂ ਮੋਟਰ ਵਹੀਕਲ ਐਕਟ 2015 ਲਾਗੂ ਹੈ ਤੇ ਇਸ ਐਕਟ ਅਧੀਨ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਕਾਨੂੰਨ ਦੇ ਰਖਵਾਲੇ ਕਾਨੂੰਨ ਦੀ ਸਹੀ ਪਾਲਣਾ ਨਾ ਕਰਨ ਵਾਲਿਆ ਪ੍ਰਤੀ ਕੋਈ ਕਾਰਵਾਈ ਕਰਦੇ ਹਨ ਤੇ ਨਾ ਹੀ ਸੜਕਾਂ ‘ਤੇ ਓਵਰਲੋਡਿਡ ਵਾਹਨ ਭਜਾਉਣ ਵਾਲੇ ਕਿਸੇ ਦੀ ਪ੍ਰਵਾਹ ਕਰਦੇ ਹਨ, ਜਿਸ ਕਰਕੇ ਸੜਕਾਂ ‘ਤੇ ਮੌਤ ਬਣ ਕੇ ਇਹ ਓਵਰਲੋਡਿਡ ਵਾਹਨ ਦੋੜਦੇ ਹਨ। ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸੜਕਾਂ ‘ਤੇ ਹਰ ਰੋਜ਼ ਹਾਦਸੇ ਵਾਪਰਦੇ ਹਨ ਅਤੇ ਮਨੁ¤ਖੀ ਖੂਨ ਨਾਲ ਧਰਤੀ ਲਾਲ ਹੁੰਦੀ ਹੈ। ਜ਼ਿਕਰਯੋਗ ਹੈ ਕਿ ਜਿੰਨੇ ਕਸੂਰਵਾਰ ਸੜਕਾਂ ‘ਤੇ ਓਵਰਲੋਡਿਡ ਵਾਹਨ ਚਲਾਉਣ ਵਾਲੇ ਲੋਕ ਹਨ, ਉਨਾ ਕਸੂਰਵਾਰ ਹੀ ਸਾਡਾ ਪ੍ਰਸ਼ਾਸਨ ਹੈ ਕਿਉਂਕਿ ਜੇਕਰ ਕਾਨੂੰਨ ਦਾ ਡੰਡਾ ਸਖਤ ਹੋਵੇ ਤਾਂ ਗਲਤੀ ਕਰਨ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਪਰ ਇਥੇ ਤਾਂ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧ¤ਜੀਆਂ ਉਡੀਆਂ ਜਾ ਰਹੀਆਂ ਹਨ। ਕਈ ਵਾਰ ਓਵਰਲੋਡਿਡ ਵਾਹਨਾਂ ‘ਤੇ ਲ¤ਦਿਆ ਸਾਮਾਨ ਵੀ ਬੁਹਤ ਨੁਕਸਾਨਦਾਇਕ ਸਿ¤ਧ ਹੁੰਦਾ ਹੈ ਜਿਵੇ ਕਿ ਲੋਹੇ ਦੇ ਸਰੀਏ ਤੇ ਲ¤ਕੜਾ ਤੇ ਤੂੜੀ ਆਦਿ ਕਿਉਂਕਿ ਪਿਛੇ ਨੂੰ ਵਧੇ ਹੋਣ ਕਰਕੇ ਹਾਦਸੇ ਜ਼ਿਆਦਾ ਵਾਪਰਦੇ ਹਨ। ਰਾਤ ਵੇਲੇ ਤਾਂ ਅਜਿਹੇ ਵਾਹਨ ਸੜਕਾਂ ‘ਤੇ ਹੋਰ ਵੀ ਖਤਰਨਾਕ ਸਾਬਤ ਹੋ ਨਿ¤ਬੜਦੇ ਹਨ। ਕਈ ਵਾਰ ਪਾਈਪਾਂ ਨਾਲ ਭਰੇ ਓਵਰਲੋਡਿਡ ਟਰ¤ਕ ਵੀ ਸੜਕਾਂ ‘ਤੇ ਦਿਖਾਈ ਦਿੰਦੇ ਹਨ ਤੇ ਅਜਿਹੇ ਵਾਹਨਾਂ ਦੇ ਛੇਤੀ ਬਰੇਕ ਵੀ ਨਹੀਂ ਲ¤ਗਦੇ ਅਤੇ ਡਰਾਈਵਰ ਦੇ ਕੰਟਰੋਲ ਤੋਂ ਵੀ ਕੰਮ ਬਾਹਰ ਹੋ ਜਾਂਦਾ ਹੈ।
ਰਾਹਗੀਰਾਂ ਨੇ ਦ¤ਸਿਆ ਕਿ ਉਵਰ ਲੋਡ ਗ¤ਡੀਆਂ ਦੇ ਕਾਰਨ ਸੜਕ ਤੇ ਲੰਮੀਆਂ ਲਾਈਨਾਂ ਲ¤ਗ ਜਾਦੀਆ ਹਨ।

WRITTEN BY