Skip to content
Independent perspectives. Global stories.
BREAKING

ਗੁਰਦੁਆਰਾ ਸ੍ਰੀ ਲੱਖੀ ਜੰਗਲ ਸਾਹਿਬ ਵਿਖੇ ਪੁੰਨਿਆਂ ਦਾ ਪਵਿੱਤਰ ਦਿਹਾੜਾ ਮਨਾਇਆ

Share this story

ਬਠਿੰਡਾ, 5 ਦਸੰਬਰ (ਇੰਦਰਜੀਤ ਨਥਾਣਾ)-ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਗੁਰਦੁਆਰਾ ਲੱਖੀ ਜੰਗਲ ਸਾਹਿਬ ਵਿਖੇ ਪੁੰਨਿਆ ਦਾ ਪਵਿੱਤਰ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਗੁਰੂ ਘਰ ਆ ਕੇ ਮੱਥਾ ਟੇਕਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਸਰਵਣ ਸਿੰਘ ਮਜੈਲ ਨੇ ਦੱਸਿਆਂ ਕਿ ਸ਼੍ਰੋਮਣੀ ਪੰਥ ਅਕਾਲੀ ਬੁੁੱਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ (ਚੱਕਰਵਰਤੀ) ਪੰਜਾਬ ਹਿੰਦੁਸਤਾਨ (ਵਿਸ਼ਵ) ਦੇ 14ਵੇਂ ਮੁਖੀ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ ਦੀ ਦੇਖ ਰੇਖ ਵਿੱਚ ਇਹ ਦਿਹਾੜਾ ਹਰ ਮਹੀਨੇ ਦੀ ਪੁੰਨਿਆਂ ਨੂੰ ਮਨਾਇਆ ਜਾਂਦਾ ਹੈ ਜਿਸ ਵਿੱਚ ਆਸ ਪਾਸ ਦੇ ਪਿੰਡਾਂ ਦੇ ਨਾਲ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਹਨ। ਇਸ ਮੌਕੇ ਕੀਰਤਨੀ ਜੱਥਿਆਂ ਦੇ ਨਾਲ ਨਾਲ ਕਵੀਸ਼ਰ ਵੀ ਧਾਰਮਿਕ ਵਾਰਾਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰਦੇ ਹਨ। ਇਸੇ ਤਰ੍ਹਾਂ ਹੀ ਸਾਰਾ ਦਿਨ ਗੁਰੂ ਕਾ ਅਤੁੱਟ ¦ਗਰ ਵਰਤਾਇਆ ਜਾਂਦਾ ਹੈ। ਸੰਗਤਾਂ ਵੀ ਤਨ ਮਨ ਨਾਲ ¦ਗਰ ਵਿੱਚ ਸੇਵਾ ਕਰਦੀਆਂ ਹਨ ਤੇ ਪਿਆਰ ਨਾਲ ¦ਗਰ ਛੱਕਦੀਆਂ ਹਨ।

WRITTEN BY