Skip to content
Independent perspectives. Global stories.
BREAKING

ਭਾਜਪਾ ਆਗੂ ਪ੍ਰਦੀਪ ਸਿੰਗਲਾ ਦੀ ਨਿਆਇਕ ਹਿਰਾਸਤ ਵਿਚ 14 ਦਿਨ ਦਾ ਹੋਰ ਵਾਧਾ

Share this story

ਜੈਤੋ, 5 ਦਸੰਬਰ (ਸਤਵਿੰਦਰਪਾਲ ਸਿੰਘ ਸੱਤੀ)- ਜੈਤੋ ਦੇ ਸੀਨੀਅਰ ਭਾਜਪਾ ਆਗੂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਦੇ ਖਾਸਮਖਾਸ ਮਿੱਤਰ ਪ੍ਰਦੀਪ ਸਿੰਗਲਾ ਜੋ ਕਿ ਪਿਛਲੇ ਦੋ ਹਫਤਿਆਂ ਤੋਂ ਮਾਡਰਨ ਜੇਲ ਫਰੀਦਕੋਟ ਵਿਖੇ ਨਿਆਇਕ ਹਿਰਾਸਤ ਵਿਚ ਹਨ, ਨੂੰ ਅਜ ਜੁਡਿਸ਼ੀਅਲ ਕੋਰਟ ਜੈਤੋ ਵਿਖੇ ਪੇਸ਼ੀ ਦੌਰਾਨ ਮਾਣਯੋਗ ਅਦਾਲਤ ਵਲੋਂ 14 ਦਿਨਾਂ ਲਈ ਹੋਰ ਨਿਆਇਕ ਹਿਰਾਸਤ ਵਿਚ ਜੇਲ ਭੇਜਣ ਦਾ ਹੁਕਮ ਸੁਣਇਆ ਗਿਆ। ਜਿਕਰਯੋਗ ਹੈ ਕਿ ਭਾਜਪਾ ਦੀ ਹੀ ਨਗਰ ਕੌਂਸਲਰ ਰਾਜ ਬਾਲਾ ਪਰਵਾਨਾ ਮਿਤੀ 09 ਫਰਵਰੀ 2011 ਵਾਲੇ ਦਿਨ ਨਗਰ ਕੌਂਸਲ ਦਫਤਰ ਵਿਖੇ ਹਾਜਰ ਸੀ, ਇਸੇ ਦਿਨ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੋਣ ਹੋਣ ਜਾ ਰਹੀ ਸੀ ਜਿਸ ਵਿਚ ਭਾਜਪਾ ਨਗਰ ਕੋਸਲਰਾਂ ਵਿਚ ਹਾਈਕਮਾਂਡ ਵਲੋਂ ਰਾਜ ਬਾਲਾ ਪਰਵਾਨਾ ਨੂੰ ਮੀਤ ਪ੍ਰਧਾਨ ਬਣਾਇਆ ਜਾਣਾ ਤੈਅ ਸੀ, ਪਰ ਇਹ ਗਲ ਪ੍ਰਦੀਪ ਸਿੰਗਲਾ ਨੂੰ ਪੈਸੇ ਦੀ ਧੋਂਸ ਅਤੇ ਰਾਜਨੀਤੀ ਦੇ ਸ਼ਿਖਰੀ ਬੈਠੇ ਆਪਣੇ ਆਕਾਵਾਂ ਦੀ ਅੰਨੀ ਸ਼ੈਅ ਪ੍ਰਾਪਤ ਹੋਣ ਕਰਕੇ ਮੰਜੂਰ ਨਹੀ ਸੀ।ਰਾਜ ਬਾਲਾ ਨੇ ਜਦ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਾ ਚਾਹਿਆ ਤਾਂ ਪ੍ਰਦੀਪ ਸਿੰਗਲਾ ਨੇ ਉਸ ਨੂੰ ਜਾਤੀ ਸੂਚਕ ਸ਼ਬਦ ਵਰਤਦੇ ਹੋਏ ਧੱਕੇ ਮਾਰ ਕੇ ਚੌਣ ਵਾਲੇ ਕਮਰੇ ਵਿਚੋ ਬਾਹਰ ਕੱਢ ਦਿੱਤਾ ਸੀ। ਇਸ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦਿਆਂ ਸ਼ੈਕਸਨ 3 ਆਫ ਐਸ਼ ਸੀ ਐਡ ਐਸ ਟੀ ਐਕਟ 1989 ਤਹਿਤ 342, 509 ਆਈ ਪੀ ਸੀ 1860 ਅਧੀਨ ਐਫ ਆਈ ਆਰ ਦਰਜ ਕਰਕੇ 20 ਨਵੰਬਰ 2017 ਵਾਲੇ ਦਿਨ ਹਿਰਾਸਤ ਵਿਚ ਲੈਣ ਉਪਰੰਤ ਦੋ ਹਫਤਿਆਂ ਲਈ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਸੀ।ਅਜ ਸਥਿਤੀ ਉਸ ਵਕਤ ਗੰਭੀਰ ਬਣ ਗਈ ਜਦ ਪੁਲਸ ਦੀ ਗੱਡੀ ਦਾ ਟਾਇਰ ਪੈਂਚਰ ਹੋਣ ਮਗਰੋਂ ਮੀਤ ਪ੍ਰਧਾਨ ਪ੍ਰਦੀਪ ਸਿੰਗਲਾ ਨੂੰ ਹੱਥਕੜੀਆਂ ਸਮੇਤ ਪੀ ਆਰ ਟੀ ਸੀ ਦੀ ਬਠਿੰਡਾ ਤੋਂ ਫਿਰੋਜਪੁਰ ਜਾ ਰਹੀ ਬੱਸ ਵਿਚ ਵਾਪਸ ਫਰੀਦਕੋਟ ਲਿਜਾਇਆ ਗਿਆ।

WRITTEN BY