Skip to content
Independent perspectives. Global stories.
BREAKING

ਡਾਗ ਸਕੂਐਡ ਗੇਮਾਂ ’ਚ ਫਰੀਦਕੋਟ ਨੇ ਜਿਤਿਆ ਦੂਜਾ ਇਨਾਮ

Share this story

ਫਰੀਦਕੋਟ, 4 ਨਵੰਬਰ (ਗੁਰਜੀਤ ਰੋਮਾਣਾ)-ਬੀਤੇ ਦਿਨੀਂ ਫਿਲੌਰ ਵਿਖੇ 18 ਵੀਂ ਇੰਟਰ ਜੋਨ ਪੁਲਿਸ ਮੀਟ-2017 ਕਰਵਾਈ ਗਈ। ਚਾਰ ਦਿਨੀਂ ਚਲੀ ਇਸ ਮੀਟ ਵਿਚ ਪੰਜਾਬ ਦੇ ਡਾਗ ਸੂਕੈਅਡ ਨਾਲ ਸਬੰਧਤ ਟੀਮਾਂ ਨੇ ਵੀ ਹਿਸਾ ਲਿਆ। ਜਿਸ ਵਿਚ ਜ਼ਿਲ੍ਹਾ ਫਰੀਦਕੋਟ ਦੇ ਹੈਡ ਕਾਂਸਟੇਬਲ ਇਕਬਾਲ ਸਿੰਘ ਨੇ ਜ਼ਿਲ੍ਹਾ ਪੁਲਿਸ ਵਲੋਂ ਹਿਸਾ ਲਿਆ। ਇਨ੍ਹਾਂ ਖੇਡਾਂ ਵਿਚ ਕੁਤਿਆਂ ਦੀ ਸੁੰਘਣ ਸ਼ਕਤੀ ਦੀ ਪਰਖ਼ ਕੀਤੀ ਜਾਂਦੀ ਹੈ। ਜਿਸ ਲਈ ਉਸ ਨੂੰ ਦੂਜਾ ਇਨਾਮ ਪ੍ਰਾਪਤ ਹੋਇਆ। ਜੇਤੂ ਨੂੰ ਮੈਡਲ ਤੇ ਸਰਟੀਫਿਕੇਟ ਦੇਣ ਨਾਲ ਜ਼ਿਲ੍ਹਾ ਪੁਲਿਸ ਫਰੀਦਕੋਟ ਦਾ ਮਾਣ ਵਧਿਆ ਹੈ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਜੇਤੂ ਕਾਂਸਟੇਬਲ ਨੂੰ ਆਪਣੀਆਂ ਸ਼ੁਭ ਇਛਾਵਾਂ ਪੇਸ਼ ਕੀਤੀਆਂ ਅਤੇ ਅਗੇ ਤੋ ਹੋਰ ਮਿਹਨਤ ਨਾਲ ਪੁਲਿਸ ਤੇ ਦੇਸ਼ ਦੀ ਸੇਵਾ ਕਰਨ ਲਈ ਹੋਰ ਡਟ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ.ਐਸ.ਪੀ ਜਸਤਿੰਦਰ ਸਿੰਘ ਵੀ ਹਾਜ਼ਰ ਸਨ।

WRITTEN BY