Skip to content
Independent perspectives. Global stories.
BREAKING

ਯੂਪੀ ਦੀਆਂ ਨਗਰ ਪਾਲਿਕਾ ਚੋਣਾਂ ’ਚ ਭਾਜਪਾ ਨੂੰ ਵੱਡੀ ਜਿੱਤ

Share this story

ਲਖਨਊ- ਭਾਰਤ ਦੇ ਸਭ ਤੋਂ ਵੱਡੇ ਸੂਬੇ ਉਤਰ ਪ੍ਰਦੇਸ਼ ਵਿੱਚ 16 ਨਗਰ ਨਿਗਮਾਂ, 198 ਨਗਰ ਪਾਲਿਕਾਵਾਂ ਅਤੇ 438 ਨਗਰ ਪੰਚਾਇਤਾਂ ਦੀਆਂ ਚੋਣਾਂ ’ਚ ਹੁਕਮਰਾਨ ਭਾਰਤੀ ਜਨਤਾ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋਈ ਹੈ। ਸ਼ੁਰੂਆਤੀ ਰੁਝਾਨ ਦੌਰਾਨ ਭਾਜਪਾ 16 ਨਗਰ ਨਿਗਮਾਂ ’ਚੋਂ 14 ’ਤੇ ਅੱਗੇ ਰਹੀ। ਇੱਕ ਨਗਰ ਨਿਗਮ ਅਲੀਗੜ੍ਹ ਵਿੱਚ ਬਸਪਾ ਦੇ ਉਮੀਦਵਾਰ ਮੁਹੰਮਦ ਫੁਰਕਾਨ ਮੇਅਰ ਦੀ ਚੋਣ ਜਿੱਤ ਗਏ ਹਨ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਬੁਰੀ ਤਰ੍ਹਾਂ ਮਾਰ ਪਈ ਹੈ। ਉਤਰ ਪ੍ਰਦੇਸ਼ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਕਿਹਾ ਹੈ ਕਿ ਚੋਣਾਂ ਦੇ ਨਤੀਜੇ ਅੱਖਾਂ ਖੋਲ੍ਹਣ ਵਾਲੇ ਹਨ। ਗੁਜਰਾਤ ਵਿੱਚ ਚੋਣ ਜਿੱਤਣ ਦਾ ਸੁਪਨਾ ਦੇਖਣ ਵਾਲੀ ਕਾਂਗਰਸ ਯੂਪੀ ਵਿੱਚ ਚਿੱਤ ਹੋ ਗਈ ਹੈ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਸ੍ਰੀ ਯੋਗੀ ਨੂੰ ਵਧਾਈ ਦਿੱਤੀ ਹੈ। ਸ਼ਹਿਰੀ ਵੋਟਰਾਂ ਨੇ ਭਾਜਪਾ ਨੂੰ ਪਹਿਲੀ ਪਸੰਦ ਬਣਾਇਆ ਹੈ। ਭਜਾਪਾ ਦੇ 200 ਤੋਂ ਵਧ ਨਗਰਪਾਲਿਕਾਵਾਂ ਵਿੱਚ ਪ੍ਰਧਾਨ ਜਿੱਤੇ ਹਨ।

WRITTEN BY