Skip to content
Independent perspectives. Global stories.
BREAKING

ਕੈਪਟਨ ਦੀ ਸਰਕਾਰ ’ਚ ਕਿਸਾਨ ਮੰਡੀਆ ’ਚ ਨਹੀ ਰੁਲੇ : ਗੁਰਪ੍ਰੀਤ ਮਾਜਰੀ

Share this story

ਸਮਾਣਾ, 30 ਨਵੰਬਰ (ਪ੍ਰੇਮ ਵਧਵਾ, ਰਿਸ਼ਵ ਮਿਤਲ, ਸੰਦੀਪ ਜਿੰਦਲ)-ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲ਼ੀ ਪੰਜਾਬ ਸਰਕਾਰ ਸੂਬੇ ਦੇ ਬਹੁਪਖੀ ਵਿਕਾਸ ਲਈ ਅਹਿਮ ਯਤਨ ਕਰ ਰਹੀ ਹੈ ਅਤੇ ਹਰ ਵਰਗ ਦੀ ਭਲਾਈ ਲਈ ਸਰਕਾਰ ਵਲੋ ਵਖ –ਵਖ ਭਲਾਈ ਸਕੀਮਾਂ ਚਲਾਈਆਂ ਜਾ ਰਹੀਆ ਹਨ ਇਹ ਪ੍ਰਗਟਾਵਾ ਯੂਥ ਐਡ ਸਪੋਰਟਸ ਸੈਲ ਜ਼ਿਲ੍ਹੇ ਦੇ ਚੇਅਰਮੈਂਨ ਗੁਰਪ੍ਰੀਤ ਮਾਜਰੀ ਨੇ ਚੋਣਵੇਂ ਪਤਰਕਾਰਾਂ ਨਾਲ ਗਲਬਾਤ ਕਰਦਿਆ ਕਿਹਾ ਕਿ ਕਿਸਾਨਾਂ ਦੀ ਹਮਦਰਦ ਕਹਾਉਣ ਵਾਲੀ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਆਪਣੇ ਦਸ ਸਾਲਾਂ ਦੇ ਰਾਜ ਵਿਚ ਕਿਸਾਨਾਂ ਲਈ ਕੁਝ ਨਹੀ ਕੀਤਾ ਤੇ ਕਿਸਾਨਾਂ ਨੂੰ ਮੰਡੀਆ ਵਿਚ ਰੁਲਨਾ ਪੈ ਰਿਹਾ ਸੀ ਜਦਕਿ ਕੈਪਟਨ ਸਰਕਾਰ ਨੇ ਆਪਣੇ 8 ਮਹੀਨਿਆ ਦੇ ਕਾਰਜਕਾਲ ਚ 2 ਫਸਲਾਂ ਦੇ ਸਮੇਂ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਨ ਨਹੀ ਦਿਤਾ ਤੇ ਉਨ੍ਹਾਂ ਦੀਆਂ ਫਸਲਾਂ ਨੂੰ ਸਮੇਂ ਤੇ ਚੁਕਣ ਦੇ ਨਾਲ ਹੀ ਉਨ੍ਹਾਂ ਨੁੰ ਉਨ੍ਹਾਂ ਦੀਆਂ ਫਸਲਾਂ ਦੇ ਜਿਥੇ ਚੰਗੇ ਭਾਅ ਦਿਤੇ ਉਥੇ ਹੀ ਸਮੇਂ ਤੇ ਉਨ੍ਹਾਂ ਦੀ ਫਸਲ ਦੀ ਬਣਦੀ ਰਕਮ ਦੀ ਅਦਾਇਗੀ ਵੀ ਕੀਤੀ ਹੈ ਇਸਦੇ ਨਾਲ ਹੀ ਉਨ੍ਹਾਂ ਕਿਸਾਨੀ ਕਰਜ਼ੇ ਮੁਆਫ ਕਰਕੇ ਕਿਸਾਨਾਂ ਨੂੰ ਵਡੀ ਰਾਹਤ ਦਿਤੀ ਹੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਰਕਾਰ ਭਾਵੇਂ ਸੂਬੇ ਦਾ ਖਾਲੀ ਖਜ਼ਾਨਾ ਤੇ ਭਾਰੀ ਭਰਕਮ ਕਰਜੇ ਦੇ ਬੋਝ ਵਿਚ ਦਬਿਆ ਰਾਜ ਮਿਲਿਆ ਹੈ ਪਰ ਇਸ ਸਭ ਦੇ ਬਾਬਜੂਦ ਵੀ ਪੰਜਾਬ ਦੇ ਬਹੁਪਖੀ ਵਿਕਾਸ ਲਈ ਵਚਨਬਧ ਹੈ ਮਾਜਰੀ ਨੇ ਕਿਹਾ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਸਰਵ ਪਖੀ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੇ ਹਨ ਅਤੇ ਚੋਣਾਂ ਸਮੇਂ ਸੂਬੇ ਦੀ ਜਨਤਾ ਨਾਲ ਕੀਤੇ ਇਕ ਇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬਧ ਹੈ

WRITTEN BY