ਬੋਹਾ, 30 ਨਵੰਬਰ (ਸੰਤੋਖ ਸਾਗਰ)- ਗਰਾਮ ਪੰਚਾਇਤ, ਸਕੂਲ ਮੈਨਜ਼ਮੈਟ ਕਮੇਟੀ ਅਤੇ ਸ. ਸ. ਸ. ਰਿਉਂਦ ਕਲਾਂ ਦੇ ਵਿਹੜੇ ਵਿੱਚ ਸਾਲ 2017-18 ਦੌਰਾਨ ਸਕੂਲ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਸਕੂਲ ਦੇ ਖਿਡਾਰੀਆਂ ਦਾ ਸਨਮਾਨ ਮੈਡਲ ਪਾਕੇਕੀਤਾਗਿਆ। ਇਸ ਸਮਾਰੋਹ ਵਿਚ ਖਿਡਾਰੀਆਂ ਦੇ ਮਾਤਾ-ਪਿਤਾ ਵੀ ਸ਼ਾਮਿਲਹੋਏ। ਮੰਚ ਸੰਚਾਲਨ ਕਰਦੇ ਹੋਏ ਪੰਜਾਬੀ ਮਾਸਟਰ ਗੁਲਾਬ ਸਿੰਘ ਨੇ ਦੱਸਿਆ ਕਿ ਖੋ-ਖੋ ਅੰਡਰ 14 ਸਾਲਾਂ ਲੜਕੀਆਂ ਨੇ ਜਿਲ੍ਹੇ ਵਿੱਚ ਪਹਿਲਾ ਸਥਾਨ, ਖੋ-ਖੋਅੰਡਰ 17 ਸਾਲਾਂ ਲੜਕੀਆਂ ਨੇ ਜਿਲ੍ਹੇ ਵਿੱਚਂੋ ਦੂਸਰਾ ਸਥਾਨ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਖਿਡਾਰਨਾਂ ਮਮਤਾ ਕੌਰ, ਅਮਰਜੋਤ ਕੌਰ, ਖੁਸ਼ਪ੍ਰੀਤ ਕੌਰ, ਅੱਕੀ ਕੌਰ, ਸੀਮਾ ਰਾਣੀ, ਸੁਮਨਦੀਪ ਕੌਰ ਅਤੇ ਅੱਕੋ ਕੌਰ ਨੇ ਸਟੇਟ ਪੱਧਰ ਤੇ ਭਾਗ ਲੈਕੇ ਸਕੂਲ ਅਤੇ ਪਿੰਡ ਦਾ ਨਾਂ ਰੌਸਨ ਕੀਤਾ। ਇਸ ਤੋਂ ਇਲਾਵਾ ਸਕੂਲ ਨੇ ਜੋਨ ਐਥਲੈਟਿਕਸ ਵਿੱਚ 30 ਦੇ ਕਰੀਬ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਇਨਾਮ ਵੰਡ ਸਮਾਰੋਹ ਵਿਚ ਸਰਪੰਚ ਤਿਲਕ ਸਿੰਘ, ਐਸ.ਐਮ.ਸੀ. ਚੈਅਰਮੈਨ ਜਸਵੀਰਸਿੰਘ ਸਕੂਲ ਪ੍ਰਿੰਸੀਪਲ ਮੈਡਮ ਅਨੀਸ਼ਾ ਅਤੇ ਸਮੂਹ ਸਟਾਫ਼ ਨੇ ਮੁੱਖ ਭੂਮਿਕਾ ਨਿਭਾਈ। ਸਮਾਰੋਹ ਦੇ ਅੰਤ ਵਿਚ ਮੈਡਮ ਅਨੀਸ਼ਾ ਨੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਮੈਡਮ ਪ੍ਰਭਜੋਤ ਕੌਰ ਅਤੇ ਯਾਦਵਿੰਦਰ ਸਿੰਘ ਦੀ ਵੀ ਹੌਸਲਾ ਅਫ਼ਜਾਈ ਕਰਦੇ ਹੋਏ ਦੂਸਰੇ ਵਿਦਿਆਰਥੀਆਂ ਨੂੰ ਵੀ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਨਿਤੇਸ਼ ਕੱਕੜ, ਕਸ਼ਮੀਰਾ ਰਾਮ, ਰਵਿੰਦਰਜੀਤ ਸਿੰਘ, ਹਰਮਨਦੀਪ ਕੌਰ, ਨਵਨੀਤ ਕੌਰ , ਅਮਰੀਕ ਸਿੰਘ ਬੋਹਾ, ਅਮਰੀਕ ਸਿੰਘ ਕੁਲਰੀਆਂ, ਕੇਵਲ ਸਿੰਘ, ਮਲਕੀਤ ਸਿੰਘ, ਮੀਨਾ ਰਾਣੀ ਅਤੇ ਬੱਚਿਆਂ ਦ ਮਾਤਾ-ਪਿਤਾ ਵਿੱਚਂੋ ਪ੍ਰੀਤਮ ਰਾਮ, ਦਰਸ਼ਨ ਸਿੰਘ ਅਤੇ ਮਿੱਠੂ ਸਿੰਘ ਨੰਬਰਦਾਰ ਵੀ ਸ਼ਾਮਿਲ ਹੋਏ।
ਰਿਉਦ ਕਲਾਂ ਸਕੂਲ ਦੇ ਖਿਡਾਰੀਆਂ ਦਾ ਕੀਤਾ ਗਿਆ ਸਨਮਾਨ



