ਫ਼ਾਜ਼ਿਲਕਾ, 30 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਨਸ਼ਾ ਤਸਕਰੀ ਦੇ ਮਾਮਲੇ ਵਿੱਚ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਤੇ ਆਮ ਆਦਮੀ ਪਾਰਟੀ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਪੀ.ਐਸ.ਓ. ਜੋਗਾ ਸਿੰਘ ਅਜ ਕੇਸ ਦੀ ਸੁਣਵਾਈ ਮੌਕੇ ਫ਼ਾਜ਼ਿਲਕਾ ਅਦਾਲਤ ਵਿਚ ਹਾਜ਼ਰ ਨਹੀਂ ਹੋਏ।ਵਧੀਕ ਸੈਸ਼ਨ ਜਜ ਸੰਦੀਪ ਸਿੰਘ ਜੋਸਨ ਨੇ ਸੁਖਪਾਲ ਸਿੰਘ ਖਹਿਰਾ ਤੇ ਉਸ ਦੇ ਪੀ.ਐਸ.ਓ. ਜੋਗਾ ਸਿੰਘ ਦੇ ਪੇਸ਼ ਨਾ ਹੋਣ ਦੀ ਸੂਰਤ ਵਿਚ ਇਕ ਵਾਰ ਮੁੜ ਤੋਂ ਸੰਮਨ ਜਾਰੀ ਕਰ ਦਿਤੇ ਹਨ। ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਹੈ ਤੇ ਮਾਮਲੇ ਦੀ ਅਗਲੀ ਤਾਰੀਖ਼ 21 ਦਸੰਬਰ ਤੈਅ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਪੰਜਾਬ ਦੀ ਸਿਆਸਤ ਤੇ ਵਿਧਾਨ ਸਭਾ ਵਿਚ ਅਜ-ਕਲ੍ਹ ਖਹਿਰਾ ਦੇ ਨਸ਼ਾ ਤਸਕਰੀ ਦਾ ਮੁਦਾ ਗਰਮਾਇਆ ਹੋਇਆ ਹੈ।
ਅਦਾਲਤ ’ਚ ਪੇਸ਼ ਨਾ ਹੋਏ ਖਹਿਰਾ ਮੁੜ ਜਾਰੀ ਕੀਤੇ ਸੰਮਨ



