ਲੁਧਿਆਣਾ, 28 ਨਵੰਬਰ (ਪੰਜਾਬ ਟਾਇਮਜ਼ ਬਿਊਰੋ)- ਯੂ.ਕੇ. ਦੇ ਵਸਨੀਕ ਭਾਈ ਜਗਤਾਰ ਸਿੰਘ ਜੌਹਲ ਨੂੰ ਪਾਦਰੀ ਸੁਲਤਾਨ ਮਸੀਹ ਦੇ ਕਤਲ ਕੇਸ ਬਾਰੇ ਪੁਛਗਿਛ ਲਈ ਮੁੜ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿਤਾ ਹੈ। ਇਸ ਮੌਕੇ ਵੀ ਬ੍ਰਿਟਿਸ਼ ਹਾਈ ਕਮਿਸ਼ਨ ਦੀ ਟੀਮ ਪਹੁੰਚੀ ਸੀ ਪਰ ਉਨ੍ਹਾਂ ਮੀਡੀਆ ਨਾਲ ਕੋਈ ਵੀ ਗਲਬਾਤ ਨਹੀਂ ਕੀਤੀ।ਮੁਲਜ਼ਮ ਦੇ ਵਕੀਲ ਸ. ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਸਾਹਮਣੇ ਪੁਲਿਸ ‘ਤੇ ਕਈ ਇਲਜ਼ਾਮ ਲਾਏ। ਵਕੀਲ ਨੇ ਦੋਸ਼ ਲਾਇਆ ਕਿ ਪੁਲਿਸ ਅਧਿਕਾਰੀਆਂ ਨੇ ਬਰਤਾਨਵੀਂ ਹਾਈ ਕਮਿਸ਼ਨ ਦੇ ਵਫ਼ਦ ਨੂੰ ਜੌਹਲ ਨਾਲ ਇਕਲਿਆਂ ਮੁਲਾਕਾਤ ਲਈ ਸਮਾਂ ਨਹੀਂ ਦਿਤਾ।
ਜਗੀ ਜੌਹਲ ਦਾ ਰਿਮਾਂਡ ਹੋਰ ਵਧਾਇਆ, ਵਕੀਲ ਵਲੋਂ ਪੁਲਿਸ ’ਤੇ ਇਲਜ਼ਾਮ



