ਗੁਰੂਹਰਸਹਾਏ, 10 ਦਸੰਬਰ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਯੂਥ ਦੇ ਕੌਮੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਖਿਲਾਫ਼ ਲਗਾੲੈ ਗਏ ਅੰਤਰਾਸ਼ਟਰੀ ਸਮੱਗਲਰ ਜਗਦੀਸ਼ ਭੋਲਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਦੋਸ਼ਾਂ ਦੇ ਖਿਲਾਫ਼ ਅੱਜ ਯੂਥ ਅਕਾਲੀ ਦਲ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ ਅਤੇ ਜ਼ਿਲ੍ਹਾ ਯੂਥ ਸ਼ਹਿਰੀ ਪ੍ਰਧਾਨ ਰੋਹਿਤ ਕੁਮਾਰ ਮੋਂਟੂ ਵੋਹਰਾ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਦੀ ਤਦਾਦ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਬਾਜਵਾ ਅਤੇ ਜਗਦੀਸ਼ ਭੋਲੇ ਦਾ ਪੁਤਲਾ ਫੂਕਿਆ ਅਤੇ ਨਾਅਰੇਬਾਜੀ ਕੀਤੀ। ਇਸ ਮੌਕੇ ਪ੍ਰੈ¤ਸ ਦੇ ਨਾਂਅ ਇਕ ਸਾਂਝੇ ਜਾਰੀ ਬਿਆਨ ਵਿੱਚ ਨਰਦੇਵ ਸਿੰਘ ਬੌਬੀ ਮਾਨ ਜ਼ਿਲ੍ਹਾ ਯੂਥ ਦਿਹਾਤੀ ਪ੍ਰਧਾਨ ਅਤੇ ਜ਼ਿਲ੍ਹਾ ਸ਼ਹਿਰੀ ਯੂਥ ਦੇ ਪ੍ਰਧਾਨ ਰੋਹਿਤ ਕੁਮਾਰ ਮੋਂਟੂ ਵੋਹਰਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਆਪਣੀ ਕਾਂਗਰਸ ਪਾਰਟੀ ਦੀ ਫੁੱਟ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਮਜੀਠੀਆ ਵਰਗੇ ਹੋਣਹਾਰ ਨੇਤਾ ਤੇ ਝੂਠੇ ਬਿਆਨ ਦਾਗ ਰਿਹਾ ਹੈ। ਜਦ ਕਿ ਜਗਦੀਸ਼ ਭੋਲਾ ਨੂੰ ਅਕਾਲੀ
ਸਰਕਾਰ ਨੇ ਸਮਗ¦ਿਗ ਦੇ ਦੋਸ਼ਾਂ ਵਿਚ ਕਾਬੂ ਕੀਤਾ ਤੇ ਜਿਸ ਦੀ ਜਾਂਚ ਪੰਜਾਬ ਪੁਲਸ ਤੋਂ ਇਲਾਵਾ ਸੈਂਟਰ ਗੌਰਮਿੰਟ ਦੀਆਂ ਚਾਰ ਏਜੰਸੀਆਂ ਕਰ ਰਹੀਆਂ ਹਨ ਤੇ ਭੋਲੇ ਦੇ ਇਸ ਕੰਮ ਨੂੰ 8 ਮਹੀਨੇ ਹੋ ਗਏ ਹਨ ਤੇ ਉਸ ਤੋਂ ਬਰਾਮਦੀ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਸਰਕਾਰ ਦੇ ਮੰਤਰੀ ਇਸ ਕੰਮ ਵਿਚ ਸਨ ਤਾਂ ਪੰਜਾਬਰ ਸਰਕਾਰ ਗ੍ਰਿਫ਼ਤਾਰ ਕਿਉ ਕਰਦੀ ਤੇ ਉਸ ਦੀ ਜਾਂਚ ਕਿਉ ਕਰਾਉਦੀ ਇਹ ਸਭ ਜਗਦੀਸ਼ ਭੋਲਾ ਨੇ ਬਾਜਵਾ ਐਂਡ ਪਾਰਟੀ ਨਾਲ ਰਲ ਕੇ ਸਾਜ਼ਿਸ਼ ਰਚੀ ਹੈ।
ਉਨ੍ਹਾਂ ਕਿਹਾ ਕਿ ਬਾਜਵਾ ਦਾ ਖੁਦ ਆਪਣਾ ਪਰਿਵਾਰ ਸਮੱਗਲਰ ਹੈ ਜਿਸ ਸਬੰਧੀ ਪੰਜਾਬ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਨੂੰ ਜਾਣੂ ਕਰਵਾਇਆ ਸੀ ਕਿ ਬਾਜਵਾ ਦਾ ਪਿਤਾ ਇਕ ਨਾਮੀ ਸਮੱਗਲਰ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬਵਾਲ ਪੈਦਾ ਹੋਇਆ ਹੈ ਇਹ ਭੋਲੇ ਤੇ ਬਾਜਵਾ ਦੀ ਆਪਸੀ ਗੰਢ ਤੁੱਪ ਕਰਕੇ ਸਾਜਿਸ਼ ਤਹਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਜਾਰੀ ਬਿਆਨ ਵਿਚ ਦੱਸਿਆ ਕਿ ਜੇਕਰ ਕੋਈ ਸਮੱਗਲਰ ਕਿਸੇ ਨਾਮਵਾਰ ਮੰਤਰੀ ਦਾ ਨਾ ਲਵੇ ਉਹ ਮੰਨਣ ਯੋਗ ਗੱਲਾਂ ਨਹੀ ਹੁੰਦੀਆਂ ਕੋਈ ਰਾਹੁਲ ਗਾਂਧੀ ਦਾ ਨਾ ਲੈ ਦੇਵੇ ਉਸ ਨੂੰ ਮੰਨਿਆ ਨਹੀ ਜਾ ਸਕਦਾ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ ਇਕ ਧਾਰਮਿਕ ਅਤੇ ਨਾਮਵਾਰ ਪਰਿਵਾਰ ਹੈ ਜਦ ਕਿ ਬਾਜਵਾ ਦਾ ਪਰਿਵਾਰ ਸਮੱਗਲਰ ਜਮੀਨਾਂ ਹੜਪਣ ਅਤੇ ਹੋਰ ਦੋਸ਼ਾਂ ਵਿਚ ਘਿਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਹ ਭੰਦੀ ਸ਼ਬਦਾਵਲੀ ਵਾਲੀ ਬਕਵਾਸ ਬੰਦ ਨਾ ਕੀਤਾ ਤਾਂ ਸੂਬਾ ਭਰ ਦੇ ਯੂਥ ਅਕਾਲੀ ਆਗੂ ਅਤੇ ਵਰਕਰਾਂ ਬਾਜਵਾ ਖਿਲਾਫ਼ ਆਪਣੀ ਮੁਹਿੰਮ ਛੇੜ ਦੇਣਗੇ ਅਤੇ ਇਸ ਦੇ ਸਾਰੇ ਕਾਲੇ ਚਿੱਠੇ ਨੂੰ ਮੀਡੀਆ ਸਾਹਮਣੇ ਲਿਆ ਦੇਣਗੇ। ਇਸ ਮੌਕੇ ਤੇ ਨਰਦੇਵ ਸਿੰਘ ਬੌਬੀ ਮਾਨ ਜ਼ਿਲ੍ਹਾ ਦਿਹਾਤੀ ਪ੍ਰਧਾਨ ਯੂਥ ਅਕਾਲੀ ਦਲ, ਰੋਹਿਤ ਕੁਮਾਰ ਮੋਂਟੂ ਵੋਹਰਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਅਵਤਾਰ ਸਿੰਘ ਮਿੰਨਾ ਕੌਮੀ ਸਲਾਹਕਾਰ ਯੂਥ ਅਕਾਲੀ ਦਲ, ਗੁਰਪ੍ਰੀਤ ਸਿੰਘ ਲੱਖੋ ਕੇ ਕੌਮੀ ਮੀਤ ਪ੍ਰਧਾਨ, ਹਰਜਿੰਦਰ ਸਿੰਘ ਗੁਰੂ ਕੌਮੀ ਮੀਤ ਪ੍ਰਧਾਨ, ਬਲਜਿੰਦਰ ਸਿੰਘ ਮੰਗੇਵਾਲੀਆ ਕੌਮੀ ਜੱਥੇਬੰਦਕ ਸਕੱਤਰ, ਹਰਪਾਲ ਸਿੰਘ ਬੇਦੀ ਕੌਮੀ ਮੀਤ ਪ੍ਰਧਾਨ, ਨਿਰਭੈ ਸਿੰਘ ਬਰਾੜ ਯੂਥ ਅਕਾਲੀ ਦਲ, ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ, ਹਰਨੇਕ ਸਿੰਘ ਠੇਕੇਦਾਰ, ਬਲਦੇਵ ਕੰਬੋਜ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸ਼ਿਵ ਤਿਰਪਾਲ ਕੇ, ਹਰਿੰਦਰ ਸਿੰਘ, ਬਿੱਲੂ ਸੰਧਾਂ, ਕੇਵਲ ਕੰਬੋਜ ਬਲਾਕ ਸੰਮਤੀ ਮੈਂਬਰ, ਤਿਲਕ ਰਾਜ ਸਰਪੰਚ ਆਦਿ ਹਾਜ਼ਿਰ ਸਨ।