ਬਾਘਾਪੁਰਾਣਾ, 23 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਮੈਡਮ ਵਰਸ਼ਾ ਬਾਵਾ(ਜਨਰਲ ਸਕੱਤਰ ਪੰਜਾਬ) ਅਤੇ ਸ੍ਰੀ ਵਰਿੰਦਰ ਬਾਵਾ(ਰੀਜ਼ਨਲ ਡਾਇਰੈਕਟਰ ਨਾਰਥ ਇੰਡੀਆਂ) ਦੀ ਯੋਗ ਅਗਵਾਈ ਹੇਠ ਰਾਜ ਪੱਧਰੀ ਰੱਸੀ ਟੱਪਣ ਟੂਰਨਾਮੈਂਟ ਦਾ ਸਫਲ ਆਯੋਜਨ ਹੋਇਆ। ਸ੍ਰੀਮਤੀ ਨਰਿੰਦਰ ਕੌਰ ਸੰਧੂ (ਸਹਾਇਕ ਸਿੱਖਿਆ ਅਫਸਰ ਖੇਡਾਂ, ਫਰੀਦਕੋਟ)ਦੇ ਦਿਸ਼ਾ ਨਿਰਦੇਸ਼ਾਂ ਹੇਠ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੇ ਅੰਡਰ-14, ਅਤੇ ਅੰਡਰ-17 ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੇ ਭਾਗ ਲੈ ਕੇ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ। ਰਸ਼ਨਪ੍ਰੀਤ ਕੌਰ(ਜਿਉਣਵਾਲਾ) ਤੀਹ ਸੈਕਿੰਡ ਜੌਗਿੰਗ, ਡਬਲ ਅੰਡਰ ਵਿੱਚ ਦੂਜਾ ਸਥਾਨ, ਨਵਦੀਪ ਕੌਰ(ਛੋਟਾ ਘਰ) ਨੇ ਤਿੰਨ ਮਿੰਟ ਜੌਗਿੰਗ ਵਿੱਚ ਤੀਜਾ, ਅਮਨਦੀਪ ਕੌਰ (ਪੰਜਗਰਾਈ. ਕਲਾਂ) ਨੇ ਦਰੀ ਸਟਾਈਲ ਈਵੈਂਟ ਵਿੱਚ ਦੂਜਾ ਸਥਾਨ ਅਤੇ ਟੀਮ ਈਵੈਂਟ ਡਬਲ ਡੱਚ ਵਿੱਚੋਂ ਰਸ਼ਨਪ੍ਰੀਤ ਕੌਰ (ਜਿਉਣਵਾਲਾ), ਨਵਦੀਪ ਕੌਰ (ਜਿਉਣਵਾਲਾ), ਅਮਨਦੀਪ ਕੌਰ (ਪੰਜਗਰਾਈਂ ਕਲਾਂ), ਸੁਖਮਨ ਕੌਰ (ਜਿਉਣਵਾਲਾ), ਪਵਨਪ੍ਰੀਤ ਕੌਰ (ਕੋਟ ਸੁਖੀਆ) ਤੇ ਸਰਬਜੀਤ ਕੌਰ(ਜਿਉਣਵਾਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ. ਰਵਿੰਦਰ ਸਿੰਘ ਬੱਲ(ਉਪ ਜਿਲ੍ਹਾ ਸਿੱਖਿਆ ਅਫਸਰ, ਅਮ੍ਰਿੰਤਸਰ) ਵੱਲੋਂ ਜੇਤੂ ਟੀਮਾਂ ਨੂੰ ਇਨਾਕਮ ਤਕਸੀਮ ਕੀਤੇ ਗਏ। ਸੰਸਥਾ ਮੁਖੀ ਪ੍ਰਿੰ. ਐੱਸ. ਐੱਸ. ਬਰਾੜ ਨੇ ਜੇਤੂ ਖਿਡਾਰੀਆਂ, ਉਹਨਾਂ ਦੇ ਮਾਪਿਆਂ, ਸੁਖਵਿੰਦਰ ਸਿੰਘ(ਕੋਆ. ਖੇਡ ਵਿਭਾਗ) ਅਤੇ ਇੰਚਾਰਜ ਵੀਰਪਾਲ ਕੌਰ ਨੂੰ ਮੁਬਾਰਕਬਾਦ ਦਿੱਤੀ।
ਰਾਜ ਪੱਧਰੀ ਰੱਸੀ ਟੱਪਣ ਮੁਕਾਬਲਿਆਂ ’ਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਖਿਡਾਰੀ ਛਾਏ



