Skip to content
Independent perspectives. Global stories.
BREAKING

ਖੇੜੀ ’ਚ ਕਰਵਾਏ ਵਿਗਿਆਨ-ਗਣਿੱਤ ਕੁਇੱਜ਼ ਮੁਕਾਬਲੇ

Share this story

ਦਿੜ੍ਹਬਾ ਮੰਡੀ, 22 ਨਵੰਬਰ (ਸਤਪਾਲ ਖਡਿਆਲ)-ਨੇੜਲੇ ਖੇੜੀ ਦੇ ਸਰਕਾਰੀ ਹਾਈ ਸਕੂਲ ਵਿਖੇ ਸਿੱਖਿਆ ਵਿਭਾਗ ਵੱਲੋਂ ਚਲਾਏ ਜਾ ਰਹੇ ਠਪੜ੍ਹੋ-ਪੰਜਾਬ ਪੜ੍ਹਾਓ ਪੰਜਾਬ ਵਿਗਿਆਨ-ਗਣਿਤੂ ਪ੍ਰੋਜੈਕਟ ਤਹਿਤ ਬਲਾਕ ਸੰਗਰੂਰ-1 ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਵਿਗਿਆਨ ਅਤੇ ਗਣਿਤ ਵਿਸ਼ੇ ਦਾ ਕੁਇੱਜ਼ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਵਿੱਚ ਬਲਾਕ ਸੰਗਰੂਰ ਦੇ 14 ਸਕੂਲਾਂ ਤੋਂ ਨੌਵੀਂ ਅਤੇ ਦਸਵੀਂ ਕਲਾਸ ਦੇ ਦੋ ਦੋ ਵਿਦਿਆਰਥੀਆਂ ਨੇ ਭਾਗ ਲਿਆ।ਸਕੂਲ ਮੁਖੀ ਕੁਲਦੀਪ ਸਿੰਘ ਨੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕਰਵਾਈਆਂ ਗਈਆਂ ਵੱਖ ਵੱਖ ਗਤੀਵਿਧੀਆਂ ਜਿਵੇਂ ਠਕਿਰਿਆਵਾਂ ਰਾਹੀਂ ਵਿਗਿਆਨ, ਕਿਰਿਆਵਾਂ ਰਾਹੀਂ ਮੈਥ, ਮਹੱਤਵਪੂਰਨ ਵਿਸ਼ੇ ਜਿਵੇਂ ਵਿਗਿਆਨ,ਮੈਥ,ਅੰਗਰੇਜ਼ੀ ਅਤੇ ਸ.ਸ. ਦੇ ਕੁਇੱਜ਼ ਮੁਕਾਬਲੇੂ ਵਰਗੀਆਂ ਵਿਸ਼ੇਸ਼ ਕਿਰਿਆਵਾਂ ਰਾਹੀਂ ਸਕੂਲਾਂ ਦੇ ਵਿੱਦਿਅਕ ਪੱਧਰ ਵਿੱਚ ਸੁਧਾਰ ਆਵੇਗਾ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਵਧੇਗੀ।ਮਾਤਾ ਰਾਜ ਕੌਰ ਸ.ਸ.ਸ.ਸ. ਬਡਰੁਖਾਂ, ਸ.ਹ.ਸ. ਭਿੰਡਰਾਂ ਅਤੇ ਸ.ਸ.ਸ.ਸ. ਸਾਰੋਂ ਦੀ ਟੀਮ ਨੇ ਕ੍ਰਮਵਾਰ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਪ੍ਰਾਪਤ ਕਰਕੇ 1000/- 800/- ਅਤੇ 500/- ਰੁਪੈ ਦਾ ਨਕਦ ਇਨਾਮ ਜਿੱਤਿਆ। ਸ਼੍ਰੀ ਬਰਸ਼ਜਿੰਦਰ ਪਾਲ ਸਿੰਘ ਜਿਲ਼੍ਹਾ ਸਾਇੰਸ ਸੁਪਰਵਾਈਜ਼ਰ, ਸ਼੍ਰੀ ਹਰਮਨਦੀਪ ਸਿੰਘ ਜਿਲ੍ਹਾ ਸਾਇੰਸ ਮੈਂਟਰ ਅਤੇ ਸ਼੍ਰੀ ਗੁਰਮੇਲ ਸਿੰਘ ਬਲਾਕ ਸਾਇੰਸ ਮੈਂਟਰ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ।

WRITTEN BY