ਸ਼ਾਹਕੋਟ 18 ਨਵੰਬਰ (ਸੁਰਿੰਦਰ ਸਿੰਘ ਖਾਲਸਾ)- ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਸਕੂਲ ਮਲਸੀਆ ਦਾ ਤਿੰਨ ਦਿਨਾਂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਤਿੰਨ ਦਿਨਾਂ ਖੇਡ ਮੇਲੇ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਖੂਬ ਮੱਲ੍ਹਾ ਮਾਰੀਆ। ਬੱਚਿਆਂ ਨੇ 50 ਮੀਟਰ,100 ਮੀਟਰ, ਹਰਡਲ, ਸੋਕ , ਵੋਰਮ ਅਤੇ ਮਟਕਾ ਰੇਸ ਵਿਚ ਭਾਗ ਲਿਆ। ਇਸ ਤੋ ਇਲਾਵਾ ਫਰੋਗ ਜੰਪਿੰਗ, ਪੌਕਟ ਬੈਲੇਂਸ, ਸਟਲ ਰਨ, ਟਰਾਬਲਿੰਗ .ਟੈਗਵਾਰ,ਲੋਗ ਜੰਪ ਅਤੇ ਸੋਟਪੁਟ ਆਦਿ ਵੀ ਖੇਡਾਂ ਕਰਵਾਈਆ ਗਈਆ। ਉਕਤ ਖੇਡਾ ਲਈ ਚਾਰ ਗਰੁੱਪ ਬਣਾਏ ਗਏ। ਇਹ ਖੇਡਾਂ ਰੈਡ ਹਾਊਸ,ਬਲਿਊ ਹਾਊਸ,ਜੈਲੋ ਹਾਊਸ ਅਤੇ ਗਰੀਨ ਹਾਊਸ ਵਿਚਕਾਰ ਹੋਈਆ।
ਜੇਤੂ ਵਿਦਿਆਰਥੀਆ ਨੂੰ ਸਿਲਵਰ,ਗੋਲਡ, ਅਤੇ ਕਾਂਸੇ ਦੇ ਮੈਡਲ ਦੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੀ ਸਮਾਪਤੀ ਉਪਰੰਤ ਸਕੂਲ ਦੀ ਚੇਅਰਪਰਸਨ ਕੁਮਾਰੀ ਅਰੁਣ ਜੱਸਲ ਅਤੇ ਪਿੰ੍ਰਸੀਪਲ ਸ੍ਰੀ ਮਤੀ ਰਜਨੀ ਅਨੇਜਾ ਨੇ ਬੱਚਿਆ ਦੀ ਪ੍ਰਫੋਰਮਿਸ ਨੂੰ ਦੇਖਦੇ ਹੋਏ ਬਹੁਤ ਹੀ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਇਹ ਖੇਡਾਂ ਹੀ ਬੱਚਿਆ ਨੂੰ ਅੱਗੇ ਵਧਣ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਸਕੂਲ ਸਟਾਫ ਦਾ ਬਹੁਤ ਧੰਨਵਾਦ ਕੀਤਾ ਜਿਨ੍ਹਾਂ ਨੇ ਮਿਹਨਤ ਕਰਕੇ ਬੱਚਿਆ ਨੂੰ ਤਿਆਰ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਮੈਨੇਜਰ ਦੀਪਕ ਸਹਾਏ,ਵਾਈਸ ਪ੍ਰਿੰਸੀਪਲ ਸ੍ਰੀ ਮਤੀ ਬਲਜੀਤ ਕੌਰ ਅਤੇ ਸ੍ਰੀ ਮਤੀ ਰਜਵਿੰਦਰ ਕੌਰ ਵੱਲੋਂ ਜੇਤੂ ਵਿਦਿਆਰਥੀਆ ਨੂੰ ਇਨਾਮ ਤਕਸੀਮ ਕੀਤੇ ਗਏ।
ਹੋਰਨਾਂ ਤੋ ਇਲਾਵਾ ਬਲਜੀਤ ਕੌਰ ਵਾਈਸ ਪ੍ਰਿੰਸੀਪਲ, ਰਾਜਵਿੰਦਰ,ਰੂਬੀ, ਸੁਖਦੀਪ ਕੌਰ, ਚਿੱਤਰਾ, ਪ੍ਰੀਤੀ ਗੁਪਤਾ, ਕਿਰਨ ਦੇਵਗੁਣ, ਗੁਰਜੀਤ ਸਿੰਘ, ਜਤਿੰਦਰ ਕੁਮਾਰ, ਨਾਇਬ ਸਿੰਘ,ਯੋਗੇਸ਼ ਕੁਮਾਰ, ਭੁਪਿੰਦਰਜੀਤ ਕੌਰ, ਨਾਇਬ ਸਿੰਘ, ਹਰਪ੍ਰੀਤ ਕੌਰ ਮੌਜੂਦ ਸਨ।
ਮਦਰਜ਼ ਪ੍ਰਾਈਡ ਇੰਟਰਨੈਸ਼ਨਲ ਸਕੂਲ ਮਲਸੀਆਂ ਦਾ ਤਿੰਨ ਰੋਜ਼ਾ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸੰਪੰਨ



