ਫ਼ਗਵਾੜਾ, 18 ਨਵੰਬਰ (ਪਰਵਿੰਦਰ ਜੀਤ ਸਿੰਘ)- ਪੰਜਾਬ ਦੇ ਸਾਬਕਾ ਮੰਤਰੀ ਅਤੇ ਜ਼ਿਲਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਜੋਗਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਅਜ ਫਗਵਾੜਾ ਕਾਂਗਰਸ ਨੇ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ 2022 ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਵਗਾਈ ਵਿਚ ਲੜਨ ਦਾ ਐਲਾਨ ਕੀਤਾ। ਅਜ ਇਥੇ ਰੈਸਟ ਹਾਉਸ ਵਿਖੇ ਮੀਟਿੰਗ ਦੌਰਾਨ ਇਕਤਰ ਹੋਏ ਫਗਵਾੜਾ ਕਾਂਗਰਸ ਦੇ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਾਲ ਹੀ ਵਿਚ ਸੰਪਨ ਹੋਈਆਂ ਵਿਧਾਨ ਸਭਾ ਚੋਣਾ ਵਿਚ ਪੰਜਾਬ ਕਾਂਗਰਸ ਦੀ ਜਿਤ ਦਾ ਸਿਹਰਾ ਦਿੰਦਿਆਂ ਕਿਹਾ ਕਿ ਉਨਾਂ ਦੀ ਯੋਗ ਅਗਵਾਈ ਹੇਠ ਹੀ ਇਹ ਜਿਤ ਸੰਭਵ ਹੋਈ ਹੈ। ਇਸ ਮੌਕੇ ਸ. ਮਾਨ ਨੇ ਦਸਿਆ ਕਿ ਇਸ ਮਤੇ ਲਈ ਜਿਲਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਜੇਤ ਸਿੰਘ ਚੀਮਾ, ਬਲਾਕ ਪ੍ਰਧਾਨ ਆਸ਼ਾ ਸਿੰਘ ਵਿਰਕ, ਮੁਖਤਿਆਰ ਸਿੰਘ, ਸੰਜੀਵ ਮਰਵਾਹਾ, ਕਪੂਰਥਲਾ ਦੇ ਸ਼ਹਿਰੀ ਪ੍ਰਧਾਨ ਗੁਰਦੀਪ ਬਿਸ਼ਨਪੁਰ, ਦਿਹਾਤੀ ਪ੍ਰਧਾਨ ਕਪੂਰਥਲਾ ਮਨੋਜ ਭਸੀਨ, ਲਖਵਿੰਦਰ ਸਿੰਘ ਢਿਲਵਾਂ ਅਤੇ ਭੁਲਥ ਤੋਂ ਸਟੀਫਨ ਕਾਲਾ ਨੇ ਵੀ ਸਹਿਮਤੀ ਪ੍ਰਗਟਾਈ ਹੈ। ਸ. ਮਾਨ ਨੇ ਕਿਹਾ ਕਿ ਇਹ ਮਤਾ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਪੰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਭੇਜਿਆ ਜਾਵੇਗਾ।ਮੀਟਿੰਗ ਵਿਚ ਬਲਾਕ ਕਾਂਗਰਸ ਫਗਵਾੜਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਬੁਗਾ, ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੂਬਾ ਸਕਤਰ ਅਵਤਾਰ ਸਿੰਘ ਪੰਡਵਾ, ਕੋਂਸਲਰ ਮਨੀਸ਼ ਪ੍ਰਭਾਕਰ, ਦਰਸ਼ਨ ਲਾਲ ਧਰਮਸੋਤ, ਜਤਿੰਦਰ ਵਰਮਾਨੀ, ਅਵਿਨਾਸ਼ ਗੁਪਤਾ ਬਾਸ਼ੀ, ਗੋਪੀ ਬੇਦੀ, ਨਵਜਿੰਦਰ ਸਿੰਘ ਬਾਹੀਆ, ਨਰੇਸ਼ ਭਾਰਦਵਾਜ, ਮਨਜਿੰਦਰ ਸਿੰਘ ਮੇਹਟ, ਜਤਿੰਦਰ ਬੋਬੀ, ਸੌਰਵ ਬੰਗੜ, ਵਿਜੇ ਬਸੰਤ ਨਗਰ ਆਦਿ ਤੋਂ ਇਲਾਵਾ ਵਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।
ਕੈਪਟਨ ਅਮਰਿੰਦਰ ਪੰਜਾਬ ਦੇ ਸਭ ਤੋਂ ਵੱਧ ਮਕਬੂਲ ਆਗੂ : ਮਾਨ



