Skip to content
Independent perspectives. Global stories.
BREAKING

ਟ੍ਰੈਫਿਕ ਸਮਸਿਆ ਨਾਲ ਨਜਿਠਣ ਲਈ ਪੁਲਿਸ ਨੇ ਪੈਦਲ ਰਾਉਂਡ ਲਗਾਇਆ

Share this story

ਕੌਟਕਪੂਰਾ, 16 ਨਵੰਬਰ (ਸੰਦੀਪ ਸੋਨੂੰ)- ਕੋਟਕਪੂਰਾ ਸਹਿਰ ਅੰਦਰ ਟ੍ਰੈਫਿਕ ਸਮੱਸਿਆ ਨਾਲ ਨਜਿਠਣ ਲਈ ਪੁਲਿਸ ਵੱਲੋਂ ਪੈਦਲ ਰਾਉਡ ਲਗਾਇਆ ਗਿਆ। ਵਧੇਰੇ ਜਾਣਕਾਰੀ ਅਨੁਸਾਰ ਕੋਟਕਪੂਰਾ ਸਹਿਰ ਅੰਦਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਨਜਾਇਜ਼ ਤਰੀਕੇ ਨਾਲ ਰਖਿਆ ਸਮਾਨ ਟ੍ਰੈਫਿਕ ਸਮਸਿਆ ਦਾ ਕਾਰਨ ਬਣਦਾ ਜਾ ਰਿਹਾ ਸੀ।ਐਸ ਐਚ ਉ ਕੇ ਸੀ ਪਰਾਸਰ, ਏ.ਐਸ.ਆਈ. ਜਸਕਰਨ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਬਜ਼ਾਰ ਦਾ ਪੈਦਲ ਰਾਉਡ ਲਗਾਇਆ ਗਿਆ।ਬਜ਼ਾਰ ਅੰਦਰ ਦੁਕਾਨਦਾਰਾਂ ਵੱਲੋਂ ਨਜਾਇਜ਼ ਤਰੀਕੇ ਨਾਲ ਰਖਿਆ ਸਮਾਨ ਟਰਾਲੀਆਂ ਰਾਹੀਂ ਚੁਕਿਆ ਗਿਆ।ਸ਼ਹਿਰ ਵਿਚ ਟ੍ਰੇਫਿਕ ਦੀ ਸਮਸਿਆ ਦਿਨ ਬ ਦਿਨ ਵਧਦੀ ਜਾ ਰਹੀ ਹੈ।ਬਜਾਰਾਂ ਅਤੇ ਸ਼ਹਿਰ ਵਿਚਲੀਆਂ ਸੜਕਾਂ ਤੇ ਕੀਤੇ ਨਜਾਇਜ਼ ਕਬਜਿਆਂ ਦੇ ਕਾਰਨ ਆਵਾਜਾਈ ਤੇ ਮਾੜਾ ਅਸਰ ਪੈ ਰਿਹਾ ਹੈ। ਪ੍ਰਸ਼ਾਸਨ ਵਲੋਂ ਕੀਤੀ ਗਈ ਇਸ ਕਾਰਵਾਈ ਦੀ ਰਾਹਗੀਰਾਂ ਵਲੋਂ ਕਾਫੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਰਾਹਗੀਰਾਂ ਨੇ ਦਸਿਆ ਕਿ ਪਹਿਲਾ ਜਿਥੇ ਇਸ ਬਾਜ਼ਾਰ ਵਿਚ ਅਕਸਰ ਹੀ ਜਾਮ ਲਗ ਜਾਂਦਾ ਸੀ, ਅਜ ਨਜਾਇਜ਼ ਕਬਜ਼ੇ ਛਡਵਾਉਣ ਤੋਂ ਬਾਅਦ ਆਸਾਨੀ ਨਾਲ ਬਾਜਾਰ ਵਿਚੋਂ ਲੰਘਿਆ ਜਾ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਇਸ ਤਰਾਂ ਦੀ ਕਾਰਵਾਈ ਜਾਰੀ ਰਹਿਣੀ ਚਾਹੀਦੀ ਹੈ ਨਹੀ ਤਾਂ ਫਿਰ ਪੁਰਾਣੇ ਹਾਲਾਤ ਬਣ ਜਾਣਗੇ।

WRITTEN BY