Skip to content
Independent perspectives. Global stories.
BREAKING

ਸਰਕਾਰੀ ਪ੍ਰਾਇਮਰੀ ਸਕੂਲ ਬਾਜੀਗਰ ਬਸਤੀ ਬੋਹਾ ’ਚ ਪ੍ਰੀ ਪ੍ਰਾਇਮਰੀ ਕਲਾਸਾਂ ਸ਼ੁਰੂ

Share this story

ਬੋਹਾ, 14 ਨਵੰਬਰ (ਸੰਤੋਖ ਸਾਗਰ)-ਅੱਜ ਬਾਲ ਦਿਵਸ ਦੇ ਮੌਕੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੂਸਾਰ, ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕਮਾਰ ਦੇ ਅਣਥੱਕ ਯਤਨਾਂ ਸਦਕਾ ਅਤੇ ਪੜੋ ਪੰਜਾਬ ਅਤੇ ਪੜਾਓ ਪੰਜਾਬ ਪ੍ਰੋਜੈਕਟ ਤਹਿਤ ਪੰਜਾਬ ਦੇ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਪੜਾਉਣੀਆਂ ਸ਼ੁਰੂ ਕੀਤੀਆਂ ਗਈਆਂ ਹਨ।ਅੱਜ ਬੋਹਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪ੍ਰੀ ਪ੍ਰਾਇਮਰੀ ਕਲਾਸ ਦਾ ਉਦਘਾਟਨ ਕਰਦਿਆਂ ਕਾਂਗਰਸ ਦੇ ਨੌਜਵਾਨ ਨੇਤਾ ਨਵੀਨ ਕਮਾਰ ਕਾਲਾ, ਸੁਨੀਲ ਕਮਾਰ ਐਮ.ਸੀ, ਸਕੂਲ ਕਮੇਟੀ ਚੇਅਰਮੈਨ ਜਗਤਾਰ ਸਿੰਘ ਤਾਰੀ ਐਮ.ਸੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਸ ਫੈਂਸਲੇ ਦਾ ਸਮੁੱਚਾ ਪੰਜਾਬ ਸਵਾਗਤ ਕਰਦਾ ਹੈ ਅਤੇ ਅਧਿਆਪਕ ਵਰਗ ਵਿੱਚ ਇਸ ਫੈਸਲੇ ਪ੍ਰਤੀ ਖੁਸ਼ੀ ਪਾ ਜਾ ਰਹੀ ਹੈ।ਇਸ ਮੌਕੇ ਸਕੂਲ ਮੁਖੀ ਬਲਵਿੰਦਰ ਸਿੰਘ ਹਾਕਮਵਾਲਾ,ਗੁਰਜੰਟ ਸਿੰਘ ਬੋਹਾ ਅਤੇ ਚਰਨਜੀਤ ਗਾਮੀਵਾਲਾ ਨੇ ਬੱਚਿਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਇਹਨਾਂ ਨੂੰ ਸਾਂਭਣਾ ਬਹੁਤ ਜਰੂਰੀ ਹੈ।ਇਸ ਸਮੇਂ ਅਧਿਆਪਕ ਭੋਲਾ ਸਿੰਘ, ਸੇਵਕ ਸਿੰਘ, ਮੈਡਮ ਦਲਜੀਤ ਕੌਰ, ਨਰਸਰੀ ਟੀਚਰ ਗਗਨਦੀਪ ਕੌਰ,ਬਲਜੀਤ ਕੌਰ,ਬਲਜੀਤ ਕੌਰ,ਸਰਬਜੀਤ ਕੌਰ,ਕੁਲਵਿੰਦਰ ਕੌਰ,ਸਿਮਰਜੀਤ ਕੌਰ,ਰੇਖਾ ਰਾਣੀ,ਹਰਜੀਤ ਕੌਰ,ਸੰਤੋਸ਼ ਰਾਣੀ ਅਤੇ ਸਕੂਲ ਕਮੇਟੀ ਦੇ ਮੈਂਬਰ ਨੇਕੀ ਰਾਮ ਵੀ ਹਾਜਰ ਸਨ।ਇਸ ਵਿਸ਼ੇ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਨੂੰ ‘ਪੜੋ ਪੰਜਾਬ ਅਤੇ ਪੜਾਓ ਪੰਜਾਬ’ ਮਾਨਸਾ ਜਿਲੇ ਕੋਆਰਡੀਨੇਟਰ ਗੁਰਨੈਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ,ਸਿੱਖਿਆ ਵਿਭਾਗ ਅਤੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕਮਾਰ ਸਰਕਾਰੀ ਪ੍ਰਇਮਰੀ ਸਕੂਲਾਂ ਨੂੰ ਪੜਾਈ ਦੇ ਸਬੰਧ ਵਿੱਚ ਪ੍ਰਾਈਵੇਟ ਸਕੂਲ ਤੋਂ ਅੱਗੇ ਲੈਕੇ ਜਾਣ ਦੇ ਕਾਰਜ ਅਰੰਭ ਰਹੇ ਹਨ।
ਮੰਘਾਣੀਆਂ ਨੇ ਦੱਸਿਆ ਕਿ ਪ੍ਰੀ ਪ੍ਰਾਈਮਰੀ ਕਲਾਸਾਂ ਵਿੱਚ ਤਿੰਨ ਤੋਂ ਚਾਰ ਸਾਲ ਦੀ ਉਮਰ ਦੇ ਬੱਚੇ ਐਲ.ਕੇ.ਜੀ , ਚਾਰ ਤੋਂ ਪੰਜ ਸਾਲ ਦੀ ਉਮਰ ਦੇ ਬੱਚੇ ਕੇ.ਜੀ ਅਤੇ ਉਸ ਤੋਂ ਬਆਦ ਬੱਚਾ ਛੇ ਸਾਲ ਦੀ ਉਮਰ ਵਿੱਚ ਨਰਸਰੀ ਕਲਾਸ ਵਿੱਚ ਦਾਖਲਾ ਪ੍ਰਾਪਤ ਕਰੇਗਾ।

WRITTEN BY