Skip to content
Independent perspectives. Global stories.
BREAKING

ਨਾਨਕਸ਼ਾਹੀ ਕੈਲੰਡਰ ਵਿਵਾਦ ਕੌਮੀ ਆਗੂਆਂ ਦੀ ਮਾਨਸਿਕ ਗੁਲਾਮੀ ਦੀ ਦੇਣ : ਪੰਥਕ ਤਾਲਮੇਲ ਸੰਗਠਨ

Share this story

ਸ੍ਰੀ ਅਨੰਦਪੁਰ ਸਾਹਿਬ, 10 ਨਵੰਬਰ (ਦਵਿੰਦਰਪਾਲ ਸਿੰਘ, ਅੰਕੁਸ਼)- ਸਿੱਖ ਸੰਸਥਾਵਾਂ ਤੇ ਸਿੱਖ ਸ਼ਖ਼ਸੀਅਤਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕੈਲੰਡਰ ਵਿਵਾਦ’ਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਵਿਵਾਦ ਕੌਮੀ ਆਗੂਆਂ ਦੀ ਮਾਨਸਿਕ ਗੁਲਾਮੀ ਦੀ ਦੇਣ ਹੈ। ਕਿਉਂਕਿ ਇਹ ਲੋਕ ਕੌਮ ਨੂੰ ਜਵਾਬਦੇਹ ਹੋਣ ਤੋਂ ਪਹਿਲਾਂ ਕੁਝ ਹੋਰ ਸ਼ਕਤੀਆਂ ਨੂੰ ਵੀ ਜਵਾਬਦੇਹ ਹਨ। ਜਿੱਥੇ ਇਹ ਸਿੱਖੀ ਲੋਕਤੰਤਰ ਦੇ ਨਿਯਮਾਂ ਦੀ ਉਲੰਘਣਾ ਕਰਕੇ ਕੌਮੀ ਬੇੜੇ ਦੇ ਚਾਲਕ ਬਣੇ ਹੋਏ ਹਨ, ਉਥੇ ਯੋਗਤਾਹੀਣ ਹੋਣ ਕਰਕੇ ਬੇੜੇ ਨੂੰ ਮੰਝਧਾਰ ਵਿਚ ਫਸਾਈ ਬੈਠੇ ਹਨ। ਇਹ ਲੋਕ ਭਰਮ ਦਾ ਸ਼ਿਕਾਰ ਹਨ ਕਿ ਕੌਮ ਸਾਡੇ ਰਹਿਮੋ ਕਰਮ’ਤੇ ਹੈ ਅਤੇ ਅਸੀਂ ਵਿਸ਼ਵ ਭਰ ਵਿਚ ਵਸਦੀ ਕੌਮ ਦੀ ਹੋਣੀ ਦੇ ਫੈਸਲੇ ਦੇਣ ਵਾਲੇ ਜੱਜ ਹਾਂ। ਜਦ ਕਿ ਜਨ-ਸਧਾਰਨ ਆਮ ਸੰਸਥਾਵਾਂ ਜਾ ਸਿਆਸੀ ਪਾਰਟੀਆਂ ਦੇ ਬੁਲਾਰਿਆਂ ਨੂੰ ਵੀ ਇਹ ਸੋਝੀ ਹੁੰਦੀ ਹੈ ਕਿ ਉਹ ਕੇਵਲ ਤੇ ਕੇਵਲ ਪਾਰਟੀਆਂ ਦੀ ਤਰਜ਼ਮਾਨੀ ਹੀ ਕਰ ਸਕਦੇ ਹਨ, ਆਪਣੇ ਕੋਲੋਂ ਬੋਲਿਆ ਇਕ ਵੀ ਸ਼ਬਦ ਗੁਨਾਹ ਹੋਵੇਗਾ। ਸੰਨ 2003 ਵਿਚ ਸਿੱਖ ਕੌਮ ਦੀ ਤਰਜ਼ਮਾਨੀ ਅਧੀਨ ਹੀ ਸ਼੍ਰੋਮਣੀ ਕਮੇਟੀ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੈਲੰਡਰ ਮਾਹਿਰਾਂ ਵਲੋਂ ਤਿਆਰ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ। ਇਹ ਕੌਮਾਂ ਦੀ ਖੂਬਸੂਰਤੀ ਹੁੰਦੀ ਹੈ ਕਿ ਉਹ ਲੋਕਤੰਤਰੀ ਫੈਸਲੇ ਆਪਣੀਆਂ ਕੌਮੀ ਸੰਸਥਾਵਾਂ ਤੋਂ ਐਲਾਨ ਕੇ ਕੌਮੀ ਅਨੁਸ਼ਾਸ਼ਨ ਦਾ ਸਬੂਤ ਦਿੰਦੀਆਂ ਹਨ।ਪਰ ਸੰਸਥਾਵਾਂ ਉਤੇ ਕਾਬਜ਼ ਲੋਕਾਂ ਨੇ ਸਿੱਖ ਵਿਰੋਧੀ ਸ਼ਕਤੀਆਂ ਦੀ ਕਠਪੁਤਲੀ ਬਣ ਕੇ ਸੰਨ 2010 ਵਿਚ ਕੌਮ ਦੇ ਨਿਆਰੇ ਕੈਲੰਡਰ ਦਾ ਸੋਧ ਦੀ ਆੜ ਵਿਚ ਕਤਲ ਕਰਨ ਦਾ ਹੀਆ ਕੀਤਾ। ਜਿਸ ਦਾ ਪੰਥ-ਦਰਦੀ ਸੰਸਥਾਵਾਂ ਨੇ ਡਟ ਕੇ ਵਿਰੋਧ ਕੀਤਾ।

WRITTEN BY