Skip to content
Independent perspectives. Global stories.
BREAKING

ਇੰਟਰਨਸ਼ਿਪ ਕੈਂਪ ਦੇ ਤੀਜੇ ਦਿਨ ਵੱਖ-ਵੱਖ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਾਹਿਬਾਨ ਨੇ ਆਪਣੇ ਪੇਪਰ ਪੇਸ਼ ਕੀਤੇ

Share this story

ਜਲੰਧਰ, 9 ਨਵੰਬਰ (ਪੰਜਾਬ ਟਾਇਮਜ਼ ਬਿਊਰੋ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਬਾਇਓਟੈਕ ਵਿਭਾਗ ਦੁਆਰਾ ਯੂ.ਜੀ.ਸੀ. ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੰਜਾ ਰੋਜਾ ਡੀ.ਐਸ.ਡੀ. ਇੰਸਪਾਇਰ ਸਾਇੰਸ ਇੰਟਰਨਸ਼ਿਪ ਕੈਂਪ ਦੇ ਤੀਜੇ ਦਿਨ ਵੱਖ-ਵੱਖ ਯੂਨੀਵਰਸਿਟੀ ਤੋਂ ਵਿਦਵਾਨ ਪ੍ਰੋਫੈਸਰ ਸਾਹਿਬਾਨ ਨੇ ਆਪਣੇ ਪੇਪਰ ਪੇਸ਼ ਕੀਤੇ। ਕੈਂਪ ਦੇ ਤੀਸਰੇ ਦਿਨ ਡਾ. ਪ੍ਰਤਾਪ ਕੁਮਾਰ ਪੱਤੀ, ਸਾਬਕਾ ਮੁੱਖੀ ਬਾਇਓਟੈਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੱਜ ਦੇ ਮੁੱਖ ਵਕਤਾ ਸਨ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਅਤੇ ਡਾ. ਅਰੁਣ ਦੇਵ ਸ਼ਰਮਾ ਮੁਖੀ ਬਾਇਓਟੈਕ ਵਿਭਾਗ ਨੇ ਡਾ. ਪੀ.ਕੇ. ਪੱਤੀ ਦਾ ਫੁੱਲਾਂ ਦੇ ਗੁਲਦਤੇ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ। ਅੱਜ ਦੇ ਮੁਖ ਵਕਤਾ ਡਾ. ਪੀ.ਕੇ. ਪੱਤੀ ਦੇ ਭਾਸ਼ਣ ਦਾ ਵਿਸ਼ਾ ਠਪਲਾਂਟ ਟੀਸ਼ੂ ਕਲਚਰ : ਏ ਪਾਵਰ ਟੂਲ ਫਾਰ ਕਰੋਪ ਇੰਪਰੂਵਮੈਂਟ ਸੀ। ਆਪਣੇ ਭਾਸ਼ਣ ਵਿਚ ਉਹਨਾਂ ਦੱਸਿਆ ਕਿ ਪੌਦਿਆਂ ਨੂੰ ਸਾਡੇ ਵੇਦਾ ਵਿਚ ਖਾਸ ਸਥਾਨ ਦਿੱਤਾ ਗਿਆ ਹੈ ਅਤੇ ਇਹ ਸਾਡੀਆਂ ਲਗਭਗ ਸਾਰੀਆਂ ਹੀ ਜਰੂਰਤਾਂ ਪੂਰੀਆਂ ਕਰਦੇ ਹਨ। ਉਹਨਾਂ ਦੱਸਿਆ ਕਿ ਪੋਦਿਆਂ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਉਗਾਇਆ ਜਾ ਸਕਦਾ ਹੈ। ‘ਟੀਸ਼ੂ ਕਲਚਰ’ ਵੀ ਪੋਦਿਆਂ ਨੂੰ ‘ਸਟੲਰਲਿੲ ੲਨਵਰਿੋਨਮੲਨਟ’ ਜਾਂ ਸੋਧੇ ਹੋਏ ਵਾਤਾਵਰਣ ਵਿਚ ਉਗਾਉਣ ਦਾ ਇਕ ਤਰੀਕਾ ਹੈ। ਇਸ ਤੋਂ ਬਾਅਦ ਉਹਨਾਂ ਇਸ ਤਕਨੀਕ ਦੀਆਂ ਵੱਖ-ਵੱਖ ਕਿਸਮਾਂ ਤੋਂ ਜਾਣੂ ਕਰਾਇਆ ਤੇ ਉਹਨਾਂ ਪ੍ਰੈਕਟੀਕਲ ਢੰਗਾਂ ਬਾਰੇ ਵਿਚਾਰ ਸਾਝੇਂ ਕੀਤੇ। ਉਹਨਾਂ ਦੱਸਿਆ ਕਿ ਇਸ ਤਕਨੀਕ ਨਾਲ ਪੌਦੇ ਉਗਾ ਸਕਦੇ ਹਾਂ, ਬਚਾ ਸਕਦੇ ਹਾਂ ਅਤੇ ਕਈ ਗੁਣਾਂ ਵਧਾ ਸਕਦੇ ਹਾਂ। ਉਹਨਾਂ ਦੱਸਿਆ ਕਿ ਇਸ ਤਕਨੀਕ ਦੁਆਰਾ ਨਵੀਨ ਸੁੱਰਖਿਅਤ ਵਾਤਾਵਰਣ ਸੁੱਰਖਿਅਤ , ਬੀਮਾਰੀ ਸੁੱਰਖਿਅਤ ਪੌਦੇ ਪੈਦਾ ਕੀਤੇ ਜਾ ਸਕਦੇ ਹਨ।

WRITTEN BY