ਬਰੇਟਾ, 9 ਨਵੰਬਰ (ਜੈਲ ਕੌਰ ਖਾਲਸਾ ਕਾਹਨਗੜ੍ਹ, ਸੁਖਜਿੰਦਰ ਸੰਘਰੇੜੀ)- ਸਥਾਨਕ ਸਰਕਾਰੀ ਹਸਪਤਾਲ ਕਮਿਊਨਿਟੀ ਹੈਲਥ ਸੈਂਟਰ ਜਿਸ ਦੀ ਇਮਾਰਤ ਚਾਰ ਕਰੌੜ ਤੋ ਵੱਧ ਦੇ ਖਰਚੇ ਨਾਲ ਬਣਾਈ ਗਈ ਸੀ ਤੇ ਡਾਕਟਰਾਂ ਦੀਆਂ ਸੱਤ ਪੋਸਟਾਂ ਦਿੱਤੀਆਂ ਗਈਆ ਸਨ।ਪਰ ਇਸ ਸਮੇ ਸਿਰਫ ਇੱਕ ਹੀ ਡਾਕਟਰ ਤਾਇਨਾਤ ਦੱਸਿਆ ਜਾ ਰਿਹਾ ਹੈ ਤੇ ਉਹ ਵੀ ਬਿਮਾਰੀ ਕਾਰਨ ਛੁੱਟੀ ਤੇ ਹੋਣ ਕਾਰਨ ਹਸਪਤਾਲ ਬਿਨਾਂ ਡਾਕਟਰਾਂ ਤੋ ਹੀ ਚੱਲ ਰਿਹਾ ਹੈ ਫਾਰਮਾਸਿਸਟ ਤੇ ਹੋਰ ਸਟਾਫ ਕੰਮ ਨੂੰ ਉਡੀਕ ਰਿਹਾ ਹੈ।ਕਿਉਕਿ ਨਵੇ ਮਰੀਜ਼ ਦੀ ਪਰਚੀ ਸਿਰਫ ਡਾਕਟਰ ਹੀ ਲਿਖ ਸਕਦਾ ਹੈ ਵਰਣਨਯੋਗ ਹੈ ਕਿ ਪਿਛਲੇ ਸਾਲ ਇਸ ਹਸਪਤਾਲ ਵਿੱਚ ਪੰਜ ਡਾਕਟਰ ਲਗਾ ਦਿੱਤੇ ਗਏ ਸਨ ਤੇ ਉਸ ਸਮੇ ਮਰੀਜ਼ ਆਉਣ ਲਗੇ ਸਨ ਪਰ ਜਿਉ ਜਿਉ ਡਾਕਟਰ ਘਟਦੇ ਗਏ ਤਾਂ ਮਰੀਜ਼ ਵੀ ਘੱਟ ਗਏ ਤੇ ਹੁਣ ਜੋ ਮਰੀਜ਼ ਆਉਦੇ ਹਨ ਉਹ ਵੀ ਨਿਰਾਸ਼ ਹੋ ਕੇ ਵਾਪਸ ਨਿੱਜ਼ੀ ਕਲੀਨਿਕਾਂ ਵਿੱਚ ਜਾਣ ਲਈ ਮਜਬੂਰ ਹਨ। ਇਸ ਸਮੇ ਹਸਪਤਾਲ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਪਰ ਇਸ ਸਮੇ ਇੱਥੇ ਦੇ ਸਮਾਜ ਸੇਵੀ ਲੋਕ ਤੇ ਸਿਆਸੀ ਆਗੂ ਵੀ ਸ਼ਾਇਦ ਇਸ ਸਥਿਤੀ ਤੋ ਬੇਖਬਰ ਦਿਖਾਈ ਦੇ ਰਹੇ ਹਨ ਇਹ ਵੀ ਪਤਾ ਨਹੀ ਕਿ ਇਸ ਸਥਿਤੀ ਬਾਰੇ ਸਰਕਾਰ ਤੇ ਸਿਹਤ ਵਿਭਾਗ ਦੇ ਅਧਿਕਾਰੀ ਜਾਣੂ ਵੀ ਹੈ ਜਾਂ ਨਹੀ? ਜਾਂ ਫਿਰ ਇਸ ਵੱਲ ਸਰਕਾਰ ਦੇ ਉਚ ਅਧਿਕਾਰੀਆਂ ਵੱਲੋ ਧਿਆਨ ਨਹੀ ਦਿੱਤਾ ਜਾ ਰਿਹਾ। ਡਾਕਟਰਾਂ ਦੀ ਘਾਟ ਇੱਥੋ ਤੱਕ ਮਹਿਸੂਸ ਕੀਤੀ ਜਾ ਰਹੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜਦੀਆਂ ਵਿਦਿਆਰਥਣਾਂ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋ ਬਚਾਅ ਲਈ ਲਗਾਏ ਜਾਣ ਵਾਲੇ ਟੀਕੇ ਲਗਾਉਣ ਲਈ ਵੀ ਸਟਾਫ ਲਾਗੇ ਦੇ ਹਸਪਤਾਲਾਂ/ਡਿਸਪੈਂਸਰੀਆ ਤੋ ਬੁਲਾਇਆ ਗਿਆ। ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਿਆਂਨਕ ਬੀਮਾਰੀਆਂ ਦੇ ਮਰੀਜ਼ਾਂ ਨੂੰ ਇਲਾਜ਼ ਲਈ ਦੂਰ ਜਾਣਾ ਇੱਕ ਸਮੱਸਿਆਂ ਬਣਿਆ ਹੋਇਆ ਹੈ।
ਬਰੇਟਾ ਦੇ ਸਰਕਾਰੀ ਹਸਪਤਾਲ ’ਚ ਡਾਕਟਰਾਂ ਦੀਆਂ ਪੋਸਟਾਂ ਸੱਤ-ਪਰ ਹੈ ਇੱਕ ਵੀ ਨਹੀਂ



