Skip to content
Independent perspectives. Global stories.
BREAKING

ਡੇਂਗੂ ਤੇਂ ਬਚਣ ਲਈ ਆਪਣਾ ਸਰੀਰ ਵੱਧ ਤੋਂ ਵੱਧ ਢੱਕ ਕੇ ਰੱਖੋ : ਸਿਵਲ ਸਰਜਨ ਡਾ. ਰਜਿੰਦਰ ਕੁਮਾਰ

Share this story

ਫਰੀਦਕੋਟ, 9 ਨਵੰਬਰ (ਗੁਰਜੀਤ ਰੋਮਾਣਾ)- ਪੰਜਾਬ ਰਾਜ ਅੰਦਰ ਵਧ ਰਹੇ ਡੇਂਗੂ ਕੇਸਾਂ ਨੂੰ ਮੁਖ ਰਖਦੇ ਹੋਏ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਦੇ ਫੈਲਣ ਤੋਂ ਬਚਾਓ ਲਈ ਸਿਵਲ ਸਰਜਨ ਡਾ ਰਾਜਿੰਦਰ ਕੁਮਾਰ ਨੇ ਸਮੂਹ ਨਾਗਰਿਕਾਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਡੇਂਗੁ ਇਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਜਾਤੀ ਦੇ ਮਛਰ ਦੇ ਕਟਣ ਨਾਲ ਫੈਲਦਾ ਹੈ। ਇਹ ਮਛਰ ਸਾਫ ਖੜੇ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਲਈ ਆਪਣੇ ਘਰਾਂ ਵਿਚ ਅਤੇ ਆਲੇ ਦੁਆਲੇ ਨੀਵੀਆਂ ਥਾਵਾਂ ਤੇ ਪਾਣੀ ਖੜਾ ਨਹੀ ਰਹਿਣ ਦੇਣਾ ਚਾਹੀਦਾ, ਜੇਕਰ ਪਾਣੀ ਇਕ ਹਫਤੇ ਤੋਂ ਜਿਆਦਾ ਦੇਰ ਖੜ੍ਹਾ ਰਹਿੰਦਾ ਹੈ ਤਾਂ ਹਰ ਹਫਤੇ ਸੜਿਆ ਕਾਲਾ ਤੇਲ ਖੜ੍ਹੇ ਪਾਣੀ ਤੇ ਜਰੂਰ ਪਾਉਣਾ ਚਾਹੀਦਾ ਹੈ। ਉਨਾਂ ਦਸਿਆਂ ਕਿ ਪੁਰਾਣੇ ਟਾਇਰਾਂ ਤੇ ਵਾਧੂ ਪਏ ਬਰਤਨਾਂ, ਗਮਲੇ, ਡਰੰਮ ਅਤੇ ਕਬਾੜ ਆਦਿ ਵਿਚ ਪਾਣੀ ਇਕਠਾ ਨਹੀਂ ਹੋਣ ਦੇਣਾ ਚਾਹੀਦਾ। ਡਾ. ਰਜਿੰਦਰ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਦਾ ਟੈਸਟ ਸਾਰੇ ਜਿਲ੍ਹਾ ਹਸਪਤਾਲਾਂ ਵਿਚ ਅਤੇ ਮਲੇਰੀਏ ਦਾ ਟੈਸਟ ਸਾਰੇ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਕੀਤਾ ਜਾਂਦਾ ਹੈ। ਮਰੀਜ਼ ਕਿਸੇ ਵੀ ਕੰਮ ਕਾਜ ਵਾਲੇ ਦਿਨ ਇਹ ਟੈਸਟ ਮੁਫ਼ਤ ਕਰਵਾ ਸਕਦਾ ਹੈ। ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਡੇਗੂ ਅਤੇ ਮਲੇਰੀਆ ਸਬੰਧੀ ਨੋਟੀਫਿਕੇਸ਼ਨ ਹੋ ਚੁਕੀ ਹੈ। ਜੇਕਰ ਡੇਗੂ ਦਾ ਕੋਈ ਵੀ ਕੇਸ ਆਪ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਇਸ ਦੀ ਸੂਚਨਾ ਸਿਵਲ ਸਰਜਨ ਫਰੀਦਕੋਟ ਨੂੰ ਦਿਤੀ ਜਾਵੇ।ਜਿਲ੍ਹਾ ਐਪੀਡੀਮਾਲੋਜਿਸਟ ਡਾ. ਵੀ.ਪੀ. ਸਿੰਘ ਨੇ ਕਿਹਾ ਹੈ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰਖਿਆ ਜਾਵੇ, ਤਾਂ ਜ਼ੋ ਮਛਰ ਨੂੰ ਪੈਦਾ ਨਾ ਹੋਣ ਦਿਤਾ ਜਾਵੇ। ਆਪਣੇ ਘਰਾਂ ਵਿਚ ਕਬਾੜ, ਟੁਟੇ ਘੜੇ, ਗਮਲੇ , ਪੁਰਾਣੇ ਟਾਇਰਾਂ, ਵਿਚ ਪਾਣੀ ਇਕ ਹਫਤੇ ਤੋ ਜਿਆਦਾ ਸਮਾਂ ਖੜ੍ਹਾ ਨਾ ਹੋਣ ਦਿਤਾ ਜਾਵੇ। ਕੂਲਰਾਂ ਦਾ ਪਾਣੀ ਅਤੇ ਫਰਿਜਾਂ ਦੇ ਪਿਛਲੇ ਪਾਸੇ ਲਗੀ ਟ੍ਰੇਅ ਦਾ ਪਾਣੀ ਕਢ ਕੇ ਹਫਤੇ ਵਿਚ ਇਕ ਵਾਰ ਜਰੂਰ ਸਾਫ ਕਰੇ। ਰਾਤ ਨੂੰ ਸੌਣ ਸਮੇ ਮਛਰਦਾਨੀ, ਮਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਦੀ ਵਰਤੋਂ ਕਰੋ। ਪੂਰਾ ਸਰੀਰ ਢਕਦੇ ਕਪੜੇ ਪਾਓ ਤਾਂ ਜੋ ਮਛਰ ਨਾ ਕਟ ਸਕੇ। ਡੂੰਘੀਆਂ ਥਾਵਾਂ ਨੂੰ ਮਿਟੀ ਨਾਲ ਭਰ ਦਿਓ ਜਾਂ ਘਰਾਂ ਦੇ ਆਲੇ ਦੁਆਲੇ ਖੜ੍ਹੇ ਪਾਣੀ ਵਿਚ ਹਰ ਹਫਤੇ ਸੜਿਆ ਕਾਲਾ ਤੇਲ ਪਾਓ। ਸਮੂਹ ਮੈਰਿਜ਼ ਪੈਲੇਸਾਂ, ਰੈਸਟੋਰੈਂਟਾਂ, ਹੋਟਲਾਂ, ਢਾਬਿਆਂ, ਕੰਟੀਨਾ, ਹਲਵਾਈਆਂ, ਰੇਹੜੀਆਂ, ਫੜੀਆਂ, ਖੋਖਿਆਂ ਦੇ ਮਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਡਿਸਪੋਜੇਬਲ ਜਿਵੇਂ ਕਿ ਕਪ, ਪਲੇਟਾਂ, ਬੋਤਲਾਂ ਆਦਿ ਨੂੰ ਵਰਤਣ ਤੋਂ ਬਾਅਦ ਸਹੀ ਢੰਗ ਨਾਲ ਨਿਪਟਾਰਾ ਕੀਤਾ ਜਾਵੇ ਅਤੇ ਨਗਰ ਕੌਂਸਿਲ ਦੇ ਕੂੜਾਦਾਨਾਂ ਦੀ ਵਰਤੋਂ ਕੀਤੀ ਜਾਵੇ। ਡੇਗੂ ਬੁਖਾਰ ਲਈ ਜਾਂ ਦਰਦ ਘਟ ਕਰਨ ਲਈ ਐਸਪ੍ਰੀਨ ਵਰਗੀ ਕੋਈ ਵੀ ਗੋਲੀ ਨਹੀਂ ਖਾਣੀ ਚਾਹੀਦੀ, ਸਗੋਂ ਪੈਰਾਸੀਟਾਮੋਲ ਦੀ ਗੋਲੀ ਖਾਧੀ ਜਾ ਸਕਦੀ ਹੈ। ਬੁਖਾਰ, ਸਿਰ ਦਰਦ, ਮਾਸ਼ਪੇਸ਼ੀਆਂ ਚ ਦਰਦ, ਵਤ, ਘਬਰਾਹਟ ਆਦਿ ਲਛਣ ਹੋਣ ਤਾਂ ਨੇੜੇ ਦੇ ਸਰਕਾਰੀ ਹਸਪਤਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਮਾਸ ਮੀਡੀਆ ਅਫ਼ਸਰ ਮੀਨਾ ਕੁਮਾਰੀ ਤੇ ਰੰਜੀਵ ਕੁਮਾਰ ਵੀ ਹਾਜ਼ਰ ਸਨ।

WRITTEN BY