ਰਾਮਪੁਰਾ ਫੂਲ, 9 ਨਵੰਬਰ (ਮਨਦੀਪ ਢੀਗਰਾ)- ਬੀਤੇ ਦਿਨੀ ਬਠਿੰਡਾ-ਚੰਡੀਗੜ੍ਹ ਨੈਸਨਲ ਹਾਈਵੈ ਤੇ ਬਠਿੰਡਾ ਛਾਉਣੀ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਸੰਬਧੀ ਦੁਖ ਦਾ ਪ੍ਰਗਟਾਵਾ ਕਰਦਿਆਂ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਲ੍ਹ ਦਾ ਦਿਨ ਰਾਮਪੁਰਾ ਫੂਲ ਹਲਕੇ ਲਈ ਕਾਲਾ ਦਿਨ ਬਣ ਕੇ ਆਇਆ। ਜੋ ਰਾਮਪੁਰਾ ਫੂਲ ਹਲਕੇ ਦੀਆਂ 8 ਨੰਨ੍ਹੀਆਂ ਰੂਹਾਂ ਸਮੇਤ ਅਨੇਕਾਂ ਜਿੰਦਗੀਆਂ ਨੂੰ ਸਦਾ ਲਈ ਸਾਡੇ ਕੋਲੋ ਲੈ ਗਿਆ। ਉਨ੍ਹਾਂ ਕਿਹਾ ਕਿ ਕਿਸੇ ਨੇ ਨਹੀਂ ਸੋਚਿਆ ਸੀ ਆਪਣੇ ਭਵਿਖ ਸਵਾਰਨ ਲਈ ਚਲੇ ਇਨ੍ਹਾਂ ਬਚਿਆਂ ਦੀ ਘਰ ਵਾਪਸੀ ਇਸ ਹਾਲਤ ਵਿਚ ਹੋਵੇਗੀ।ਇਹ ਬਹੁਤ ਹੀ ਦਰਦਨਾਕ ਤੇ ਅਸਿਹਣਯੋਗ ਹਾਦਸਾ ਵਪਰਿਆ ਹੈ।
ਉਨ੍ਹਾਂ ਮ੍ਰਿਤਕ ਅਤੇ ਜਖਮੀ ਬਚਿਆਂ ਦੇ ਪਰਿਵਾਰਾਂ ਨਾਲ ਇਸ ਦੁਖ ਦੀ ਘੜ੍ਹੀ ਵਿਚ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਮਾਤਮਾ ਮ੍ਰਿਤਕ ਬਚਿਆਂ ਦੀਆਂ ਰੂਹਾਂ ਨੂੰ ਸਾਂਤੀ ਬਖਸੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਕਾਂਗੜ ਨੇ ਕਿਹਾ ਕਿ ਉਨ੍ਹਾਂ ਵਲੋਂ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਰਾਕੇਸ ਸਹਾਰਾ, ਨਗਰ ਕੌਸ਼ਲ ਦੇ ਕਾਰਜਕਾਰੀ ਪ੍ਰਧਾਨ ਮਨਦੀਪ ਕਰਕਰਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਸੁਰੇਸ ਬਾਹੀਆ, ਅਸੋਕ ਕੁਮਾਰ ਆੜ੍ਹਤੀਆ, ਮੁਕੇਸ ਕੁਮਾਰ, ਤਿਤਰ ਮਾਨ, ਰਾਜੂ ਜੇਠੀ, ਬੂਟਾ ਸਿੰਘ, ਅਮਰਿੰਦਰ ਰਾਜਾ, ਸਤਨਾਮ ਔਲਖ, ਰਮੇਸ਼ ਮੱਕੜ, ਯਸਪਾਲ ਢੀਗਰਾ, ਪੰਨਾ ਲਾਲ ਢੀਗਰਾ, ਗੁਰਪ੍ਰੀਤ ਸੀਟਾ, ਆੜਤੀਆਂ ਐਸੋਸੀਏਸਨ ਦੇ ਪ੍ਰਧਾਨ ਨਰੇਸ ਕੁਮਾਰ ਸਿਊਪਾਲ, ਕਮਲਕਾਂਤ ਗੋਇਲ, ਰਾਕੇਸ ਗਰਗ, ਡਾ: ਜੱਜ ਪਾਲ ਢੀਗਰਾ, ਰਾਮਨਾਥ ਜਿੰਦਲ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।
ਹਲਕਾ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਹਾਦਸੇ ’ਤੇ ਦੁੱਖ ਪ੍ਰਗਟਾਇਆ



