ਅੰਮ੍ਰਿਤਸਰ, 7 ਨਵੰਬਰ (ਸ਼ਰਤ ਵਸ਼ਿਸ਼ਟ)- ਪੂਰਨ ਗੁਰਮਰਿਯਾਦਾ ਰਾਹੀ ਅਨੰਦ ਕਾਰਜ ਕਰਨ ਨਾਲ ਜਿਥੇ ਬੇਲੋੜੇ ਖਰਚਿਆਂ ਤੋਂ ਬਚਿਆ ਜਾ ਸਕਦਾ ਹੈ ਉਥੇ ਆਪਣੇ ਧਰਮ ਪ੍ਰਤੀ ਸੁਚੇਤ ਹੋਣ ਦਾ ਵੀ ਮੌਕਾ ਮਿਲਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਂਵਾ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਮੁੱਖ ਪ੍ਰਚਾਰਕ ਮਾ: ਅਵਤਾਰ ਸਿੰਘ ਸੋਹਲ, ਗੁਰਮਿਤ ਗਿਆਨ ਮਿਸ਼ਨਰੀ ਕਾਲਜ ਦੇ ਸੁਖਵਿੰਦਰ ਦਦੇਹਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਆਗੂ ਮਨਜੀਤ ਸਿੰਘ ਝਬਾਲ ਨੇ ਭਾਈ ਜੁਪਿੰਦਰ ਸਿੰਘ ਪੁੱਤਰ ਗਿਆਨ ਸਿੰਘ ਪਿੰਡ ਕੱਦ ਗਿੱਲ ਦੇ ਬੀਬੀ ਸੁਖਬੀਰ ਕੌਰ ਪੁੱਤਰੀ ਪ੍ਰਮਜੀਤ ਸਿੰਘ ਝਬਾਲ ਖੁਰਦ ਦੇ ਹੋਏ ਅਨੰਦ ਕਾਰਜ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਲਾਕੇ ਦੀ ਨਾਮਵਰ ਹਸਤੀ ਤੇ ਸਿੱਖ ਮਿਸ਼ਨਰੀ ਕਾਲਜ ਦੇ ਮੁੱਖ ਪ੍ਰਚਾਰਕ ਮਾ: ਅਵਤਾਰ ਸਿੰਘ ਸੋਹਲ ਨੇ ਜਾਣਕਾਰੀ ਦਿੱਤੀ । ਜਿਸਦੀ ਇਲਾਕੇ ਭਰ ਵਿਚ ਸਲਾਘਾ ਕੀਤੀ ਗਈ ਅਤੇ ਮਨੋਰੰਜਨ ਦੀ ਥਾਂ ਤੇ ਰਿਸ਼ਤੇਦਾਰਾਂ ਅਤੇ ਸਾਕ ਸਬੰਧੀਆਂ ਨੇ ਸਿੱਖ ਧਰਮ ਨਾਲ ਜੋੜਨ ਲਈ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਮਾਣੋਚਾਹਲ ਦੇ ਢਾਡੀ ਜਥੇ ਨੇ ਸਿੱਖ ਇਤਿਹਾਸ ਦੀਆਂ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਝਬਾਲ ਖੁਰਦ ਵੱਲੋਂ ਲੜਕੀ ਅਤੇ ਲੜਕੇ ਨੂੰ ਸਿਰਪਾਓ ਦੇ ਕੇ ਨਿਵਾਜਿਆ । ਇਸ ਸਮੇਂ ਸਮਾਗਮ ਵਿਚ ਪੁੱਜੇ ਪ੍ਰਮੁੱਖ ਆਗੂਆਂ ਚੇਅਰਮੈਨ ਹਰਵੰਤ ਸਿੰਘ ਝਬਾਲ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਸਾਬਕਾ ਸਰਪੰਚ ਜਤਿੰਦਰ ਸਿੰਘ ਬਘੇਲ ਸਿੰਘ ਵਾਲਾ, ਜ਼ਿਲ੍ਹਾ ਪ੍ਰੀਸ਼ਦ ਚੇਅਰਪ੍ਰਸਨ ਬੀਬੀ ਰਜਵੰਤ ਕੌਰ, ਸਰਪੰਚ ਬੀਬੀ ਚਰਨਜੀਤ ਕੌਰ, ਸਾਬਕਾ ਸਰਪੰਚ ਸੁਖਦੇਵ ਸਿੰਘ, ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਝਬਾਲ, ਮਾ: ਪ੍ਰਿਥੀਪਾਲ ਸਿੰਘ, ਸਰਬਜੀਤ ਸਿੰਘ, ਬਲਜਿੰਦਰ ਸਿੰਘ ਆਦਿ ਨੇ ਜਿਥੇ ਦੋਹਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਉਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਕਾਰਜ ਇਸੇ ਤਰ੍ਹਾਂ ਕਰਨ ਅਤੇ ਕਰਜੇ ਦੀ ਪੰਡ ਹੇਠਾਂ ਆ ਕੇ ਆਪਣੀਆਂ ਕੀਮਤੀ ਜਾਨਾਂ ਅਜਾਂਈ ਨਾ ਗੁਆਉਣ।
ਪੂਰਨ ਗੁਰਮਰਿਯਾਦਾ ਰਾਹੀ ਅਨੰਦ ਕਾਰਜ ਕਰਨ ਨਾਲ ਬੇਲੋੜੇ ਖਰਚਿਆਂ ਤੋਂ ਬਚੋ



