Skip to content
Independent perspectives. Global stories.
BREAKING

ਉਪਰਾਜਪਾਲ ਨੂੰ ਫੈਸਲਾ ਲੈਣ ਤੋਂ ਪਹਿਲਾਂ ਦਿੱਲੀ ਸਰਕਾਰ ਦੀ ਲੈਣੀ ਹੋਵੇਗੀ ਸਹਿਮਤੀ

Share this story

ਨਵੀਂ ਦਿੱਲੀ- ਦਿਲੀ ਸਰਕਾਰ ਵਲੋਂ ਗੋਪਾਲ ਸੁਬਰਮੰਣਿਅਮ ਬਹਿਸ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ਅਸੀਂ ਇਸ ਗਲ ਨਾਲ ਸਹਿਮਤ ਹਾਂ ਦਿਲੀ ਰਾਜ ਨਹੀਂ ਸਗੋਂ ਕੇਂਦਰਸ਼ਾਸਿਤ ਪ੍ਰਦੇਸ਼ ਹੈ। 1991 ਵਿਚ ਐਕਟ ਦੇ ਜਰੀਏ ਇਸਨੂੰ ਸਪੈਸ਼ਲ ਸਟੇਟਸ ਦਿਤਾ ਗਿਆ।ਇਸ ਲਈ ਦਿਲੀ ਦੀ ਆਪਣੀ ਚੁਣੀ ਹੋਈ ਸਰਕਾਰ ਹੋਵੇਗੀ।
239-11 ਦੇ ਤਹਿਤ ਉਪਰਾਜਪਾਲ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦਿਲੀ ਦੀ ਸਰਕਾਰ ਦੀ ਸਹਿਮਤੀ ਲੈਣੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ 239-11 ਤੋਂ ਪਹਿਲਾਂ ਸੰਸਦ ਦਿਲੀ ਲਈ ਕਨੂੰਨ ਬਣਾਉਂਦੀ ਸੀ ਪਰ ਇਸਦੇ ਲਾਗੂ ਹੋਣ ਦੇ ਬਾਅਦ ਵੀ ਜੇਕਰ ਕੇਂਦਰ ਦੇ ਕੋਲ ਇਹ ਅਧਿਕਾਰ ਰਹੇਗਾ ਤਾਂ ਇਸਦਾ ਮਤਲਬ ਹੈ ਕਿ ਪਹਿਲਾਂ ਦੇ ਕਨੂੰਨ ਦੀ ਪਰਛਾਂਵਾਂ ਅਜੇ ਵੀ ਬਰਕਰਾਰ ਹੈ।

WRITTEN BY