June 25, 2026 12:51 am

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਅੱਜ : ਖਾਲਸਾ

ਹੁਸ਼ਿਆਰਪੁਰ, 24 ਦਸੰਬਰ (ਪੀ.ਟੀ.)-ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਚਰਨਦੀਪ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਖਾਲਸਾ ਨੇ ਦੱਸਿਆ ਕਿ 25 ਦਸੰਬਰ ਸਵੇਰੇ 10 ਵਜੇ ਗੁਰਦਵਾਰਾ ਕਲਗੀਧਰ ਸਾਹਿਬ ਨੇੜੇ ਰੋਸ਼ਨ ਗਰਾਉਂਡ ਹੁਸ਼ਿਆਰਪੁਰ ਵਿਖੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਪਵਿਤਰ ਯਾਦ ਵਿਚ ਉਹਨਾ ਦੀ ਸ਼ਹੀਦੀ ਨੂੰ ਸਮੱਰਪਿਤ ਖੁਨ ਦਾਨ ਕੈਂਪ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਸਾਹਿਬਜ਼ਾਦਿਆਂ ਦੀ ਛੋਟੀ ਉਮਰ ਵਿਚ ਕੀਤੀ ਵੱਡੀ ਕੁਰਬਾਨੀ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਚਰਨਦੀਪ ਸਿੰਘ ਖਾਲਸਾ ਨੇ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ 26 ਦਸੰਬਰ ਨੂੰ ਸਵੇਰੇ 10 ਵਜੇ ਤੋਂ 11.15 ਵਜੇ ਤੱਕ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਿਮਰਨ ਕੀਤਾ ਜਾਵੇ। ਇਸ ਸਮੇ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ ਭਾਈ ਰਸ਼ਪਾਲ ਸਿੰਘ ਜੀ ਨੇ ਕਿਹਾ ਕਿ ਸਾਡੀ ਕੋਮ ਨੂੰ ਸਾਹਿਬਜ਼ਾਦੀਆਂ ਦੀ ਸ਼ਹੀਦੀ ਤੋਂ ਸੇਦ ਲੈਣੀ ਚਾਹੀਦੀ ਹੈ ਅਤੇ ਅੱਪਣੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਬੱਚੇ ਨੱਸ਼ਿਆਂ ਅਤੇ ਹੋਰ ਕੁਰੈਤਾਂ ਤੋਂ ਬੱਚ ਸਕਣ। ਇਸ ਸਮੇ ਭੁਪਿੰਦਰ ਸਿੰਘ ਜੀ ਨੇ ਦੱਸਿਆ ਕਿ ਖੁਨ ਦਾਨ ਦੇ ਨਾਲ ਉਹਨਾ ਸੰਗਤਾਂ ਦੇ ਨਾਮ ਵੀ ਲਿਖੇ ਜਾਣਗੇ ਜੋ ਲੋੜ ਵੇਲੇ ਖੁਨ ਦੇਣ ਦੇ ਇਛੁਕ ਹੋਣਗੇ। ਇਸ ਸਮੇਂ ਸਰਬਜੀਤ ਸਿੰਘ ਸੋਡੀ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਧਾਮੀ, ਹਰਪ੍ਰੀਤ ਸਿੰਘ, ਵਿਕਰਮਜੀਤ ਸਿੰਘ, ਅਮਰਜੀਤ ਸਿੰਘ ਅਤੇ ਸੰਦੀਪ ਸਿੰਘ ਆਦਿ ਹਾਜ਼ਰ ਸਨ।

Send this to a friend