ਭਗਤਾ ਭਾਈ ਕਾ, 27 ਅਕਤੂਬਰ (ਸਵਰਨ ਸਿੰਘ ਭਗਤਾ) ਬਰਨਾਲਾ-ਬਾਜਾਖਾਨਾ ਸ਼ੜਕ ਦੀ ਅੱਤ ਮਾੜੀ ਹਾਲਤ ਨੂੰ ਵੇਖਦਿਆਂ ਹੁਣ ਵੱਖ ਵੱਖ ਜਥੇਬੰਦੀਆਂ ਦਾ ਰੋਹ ਭੜਕਣ ਲੱਗਾ ਹੈ ਤੇ ਆਉਣ ਵਾਲੇ ਦਿਨਾ ਵਿੱਚ ਇਹ ਪ੍ਰਸ਼ਾਸ਼ਨ ਲਈ ਵੱਡੀ ਸਮੱਸਿਆ ਬਣ ਸਕਦੀ ਹੈ। ਇੱਕ ਸਾਲ ਤੋਂ ਵੀ ਉਪਰ ਦਾ ਸਮਾਂ ਇਸ ਸ਼ੜਕ ਨੂੰ ਪੁੱਟ ਕੇ ਛੱਡੀ ਨੂੰ ਹੋ ਗਿਆ ਹੈ ਪਰ ਸਿਆਸੀ ਲੋਕ ਆਪਣੀਆਂ ਸਿਰਫ ਰੋਟੀਆਂ ਸੇਕਣ ਤੋਂ ਇਲਾਵਾ ਕੁਝ ਵੀ ਨਹੀਂ ਕਰ ਰਹੇ। ਇਸ ਸਮੇਂ ਵਿਗਿਆਨਕ ਚੇਤਨਾ ਮੰਚ ਹਲਕਾ ਭਗਤਾ, ਜਮਹੂਰੀ ਅਧਿਕਾਰ ਸਭਾ ਹਲਕਾ ਭਗਤਾ, ਤਰਕਸੀਲ ਸੁਸਾਇਟੀ ਕਮੇਟੀ ਭਗਤਾ,ਅਨਿਆ ਵਿਰੋਧੀ ਐਕਸ਼ਨ ਕਮੇਟੀ ਭਗਤਾ ਅਤੇ ਆਗੂਆਂ ਸੰਦੀਪ ਸਿੰਘ ਭਗਤਾ, ਮਾ: ਦਰਸ਼ਨ ਸਿੰਘ ਬਾਜਾਖਾਨਾ, ਮਾ: ਗੁਰਦੇਵ ਸਿੰਘ, ਪ੍ਰਿੰਸੀਪਲ ਡਾ: ਦਲਜੀਤ ਸਿੰਘ ਭਗਤਾ, ਜਗਰਾਜ ਸਿੰਘ, ਮਿੱਠੂ ਸਿੰਘ ਆਦਿ ਆਗੂਆਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਲੁੱਕ ਦੀ ਥਾਂ ਥੁੱਕ ਨਾਲ ਹੀ ਸਾਰ ਰਹੀ ਹੈ ਭਾਵ ਸਕੜ ਵਿੱਚ ਪੁੱਟੇ ਵੱਡੇ ਵੱਡੇ ਖੱਡਿਆਂ ’ਚ ਲੁੱਕ ਬੱਜਰੀ ਦੀ ਥਾਂ ਮਿੱਟੀ ਪਾ ਕੇ ਟਾਇਮ ਟਪਾਅ ਰਹੀ ਹੈ। ਆਗੂਆਂ ਕਿਹਾ ਕਿ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸੜਕ ਦੀ ਸਮੱਸਿਆ ਵੱਲ ਜਲਦੀ ਧਿਆਨ ਨਾ ਦਿਤਾ ਤਾਂ ਆਸ ਆਪ ਦੇ ਪਿੰਡਾ ਦੇ ਸਹਿਯੋਗ ਨਾਲ ਸ਼ੜਕ ਜਾਮ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿਤਾ ਜਾਵੇਗਾ। ਉਨਾਂ ਕਿਹਾ ਕਿ ਸ਼ੜਕ ਦੀ ਇਸ ਤਰਾਂ ਹੋਈ ਮਾੜੀ ਹਾਲਤ ਨੇ ਇਸ ਸ਼ੜਕ ਨੂੰ ਪੂਰੀ ਦੁਨੀਆਂ ਦੇ ਨਕਸੇ ਤੇ ਬਦਨਾਮ ਕਰਕੇ ਰੱਖ ਦਿਤਾ ਹੈ। ਟੁੱਟੀ ਸ਼ੜਕ ਹੋਣ ਕਾਰਨ ਬੱਸਾਂ ਵਾਲੇ ਬੱਸਾਂ ਨੂੰ ਆਪਣੇ ਟਾਈਮ ਸੀਮਤ ਹੋਣ ਕਾਰਨ ਜਿਆਦਾ ਤੇਜ ਰਫਤਾਰ ਤੇ ਚਲਾਉਦੇ ਹਨ ਜੋ ਹੋਰ ਕਾਰ, ਮੋਟਰ ਸਾਈਕਲ ਜਾਂ ਹੋਰ ਛੋਟੇ ਵਹੀਕਲਾਂ ਲਈ ਹਰ ਸਮੇਂ ਖਤਰਾ ਬਣਿਆਂ ਰਹਿੰਦਾ ਹੈ। ਵੱਡੇ ਵੱਡੇ ਖੱਡਿਆਂ ਕਾਰਨ ਹਰ ਸਮੇਂ ਹਾਦਸੇ ਦਾ ਖਤਰਾ ਰਹਿੰਦਾ ਹੈ।ਇਸ ਤੋ ਇਲਾਵਾ ਸਥਾਨਕ ਸਹਿਰ ਦੇ ਸੁਰਜੀਤ ਨਗਰ ਵਿਖੇ ਅੱਧ ਵਿਚਾਲੇ ਛੱਡੀ ਅਧੂਰੀ ਪੁਲੀ ਨੂੰ ਕੰਪਲੀਟ ਕਰਨ ਦੀ ਵੀ ਸਰਕਾਰ ਤੋ ਮੰਗ ਕੀਤੀ ਤਾਂ ਕਿ ਅਧੂਰੀ ਪੁਲੀ ਕਾਰਨ ਕੋਈ ਹਾਦਸਾ ਨਾ ਵਾਪਰ ਜਾਵੇ।
ਬਰਨਾਲਾ-ਬਾਜਾਖਾਨਾ ਸੜਕ ਦੀ ਮਾੜੀ ਹਾਲਤ ਨੂੰ ਵੇਖਦਿਆਂ ਹੁਣ ਵੱਖ-ਵੱਖ ਜਥੇਬੰਦੀਆਂ ਦਾ ਰੋਹ ਭੜਕਣ ਲੱਗਾ



