Skip to content
Independent perspectives. Global stories.
BREAKING

ਚੈਰਿਟੀ ਸਕੀਮ ਤਹਿਤ 1000 ਤੋਂ ਜਿਆਦਾ ਕੱਪੜੇ ਅਤੇ 100 ਕੰਬਲ ਜ਼ਰੂਰਤਮੰਦ ਲੋਕਾਂ ਨੂੰ ਵੰਡੇ ਗਏ : ਘਣਸ਼ਿਆਮ ਥੋਰੀ

Share this story

ਬਰਨਾਲਾ, 25 ਅਕਤੂਬਰ (ਕੁਲਦੀਪ ਗਰੇਵਾਲ)- ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਸਾਡਾ ਸਭ ਦੀ ਨੈਤਿਕ ਜ਼ਿੰਮੇਵਾਰੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਅਜ ਚੈਰਿਟੀ ਸਕੀਮ ਤਹਿਤ ਸਥਾਨਕ ਭਾਈ ਮਨੀ ਸਿੰਘ ਨਗਰ (25 ਏਕੜ) ਵਿਖੇ ਗਰੀਬ ਤੇ ਲੋੜਵੰਦ ਲੋਕਾਂ ਨੂੰ 1000 ਦੇ ਕਰੀਬ ਕਪੜੇ ਅਤੇ 100 ਕੰਬਲ ਵੰਡਣ ਸਮੇਂ ਕੀਤਾ। ਥੋਰੀ ਨੇ ਦਸਿਆ ਕਿ ਸਮਾਜ ਦੇ ਗਰੀਬ ਤੇ ਪਛੜੇ ਵਰਗਾਂ ਦੀ ਮਦਦ ਲਈ ਜ਼ਿਲਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰਡ ਕਰਾਸ ਸੁਸਾਇਟੀ ਵਲੋਂ ਚੈਰਿਟੀ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਇਕ ਚੈਰਿਟੀ ਵੈਨ ਵੀ ਚਲਾਈ ਜਾ ਰਹੀ ਹੈ, ਜੋ ਕਿ ਬਰਨਾਲਾ ਸ਼ਹਿਰ ਦੇ ਵਖ-ਵਖ ਥਾਂਵਾ ਤੇ ਜਾ ਰਹੀ ਹੈ ਅਤੇ ਪ੍ਰਾਪਤ ਹੋਏ ਕਪੜੇ, ਕਿਤਾਬਾਂ, ਬੂਟ ਆਦਿ ਨੂੰ ਲੋੜਵੰਦ ਅਤੇ ਗਰੀਬ ਵਰਗ ਦੇ ਲੋਕਾਂ ਵਿਚ ਵੰਡਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੇਨ ਚੌਂਕ ਦਾ ਨਾਮ ਚੈਰਿਟੀ ਚੌਂਕ ਵਿਚ ਤਬਦੀਲ ਕੀਤਾ ਗਿਆ ਹੈ, ਜਿਥੇ ਖਾਸ ਤੌਰ ਤੇ ਬਕਸੇ ਲਗਾਏ ਗਏ ਹਨ, ਜਿਸ ਵਿਚ ਕੋਈ ਵੀ ਵਿਅਕਤੀ ਲੋੜਵੰਦ ਅਤੇ ਗਰੀਬ ਲੋਕਾਂ ਲਈ ਕਪੜੇ, ਕਿਤਾਬਾਂ, ਬੂਟ ਆਦਿ ਦਾਨ ਕਰ ਸਕਦਾ ਹੈ।ਉਨ੍ਹਾਂ ਬਰਨਾਲਾ ਵਾਸੀਆਂ ਨੂੰ ਅਜਿਹੇ ਸਮਾਜਿਕ ਭਲਾਈ ਦੇ ਕੰਮਾਂ ਵਿਚ ਜ਼ਿਲ੍ਹਾਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਦੇ ਸਹਿਯੋਗ ਸਦਕਾ ਹੀ ਉਹ ਸਮਾਜ ਭਲਾਈ ਦੇ ਕੰਮ ਕਰਨ ਵਿਚ ਕਾਮਯਾਬ ਹੋਏ ਹਨ। ਉਨ੍ਹਾਂ ਦਸਿਆ ਕਿ ਨਿਯਮਤ ਤੌਰ ਤੇ ਅਗੇ ਵੀ ਇਸੇ ਤਰ੍ਹਾਂ ਗਰੀਬ ਤੇ ਜਰੂਰਤਮੰਦ ਲੋਕਾਂ ਨੂੰ ਕਪੜੇ ਵੰਡੇ ਜਾਣਗੇ। ਉਨ੍ਹਾਂ ਦਸਿਆ ਕੰਬਲ ਸੀ.ਐਸ.ਐਰ. ਐਕਟੀਵਿਟੀ ਤਹਿਤ ਸ਼੍ਰੀ ਜਾਵੇਦ ਖਾਨ ਦੁਆਰਾ ਦਾਨ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ਼ਰੀਬ ਤੇ ਜਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਹੀ ਉਤਮ ਸੇਵਾ ਹੈ। ਉਨ੍ਹਾਂ ਦਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚੈਰਿਟੀ ਚੌਂਕ ਦੇ ਸਾਹਮਣੇ ਹੀ ਇਕ ਚੈਰਿਟੀ ਦੁਕਾਨ ਵੀ ਖੋਲ੍ਹੀ ਜਾਵੇਗੀ ਜਿਥੇ ਗਰੀਬ ਤੇ ਲੋੜਵੰਦ ਲੋਕ ਕਪੜੇ ਸਸਤੇ ਰੇਟ ਤੇ ਖਰੀਦ,ਵੇਚ ਵੀ ਸਕਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਹਿੰਮਾਸ਼ੂ ਗੁਪਤਾ, ਸੈਕਟਰੀ ਰੈਡ ਕਰਾਸ ਵਿਜੈ ਗੁਪਤਾ, ਸੰਪੂਰਨ ਸ਼ਰਮਾ, ਨਛਤਰ ਸਿੰਘ ਐਮ ਡੀ ਸਟੈਂਡਰਡ, ਕਾਰਜ ਸਾਧਕ ਅਫਸਰ ਰਵਿੰਦਰ ਕੁਮਾਰ, ਵਕੀਲ ਚੰਦ ਗੋਇਲ, ਵਿਵੇਕ ਸਿੰਧਵਾਨੀ, ਸ਼੍ਰੀ ਰਮੇਸ਼ ਲਹਿਰੀ, ਐਸ ਪੀ. ਕੌਸ਼ਲ, ਗੁਰਜੀਤ ਸਿੰਘ ਮੌਜੂਦ ਸਨ।

WRITTEN BY