Skip to content
Independent perspectives. Global stories.
BREAKING

31 ਅਕਤੂਬਰ ਨੁੰ ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਵੇਗਾ

Share this story

ਰੂਪਨਗਰ 24 ਅਕਤੂਬਰ-ਜਿਲੇ ਅੰਦਰ 31 ਅਕਤੂਬਰ ਨੁੰ ਸਰਦਾਰ ਵੱਲਭਭਾਈ ਪਟੇਲ ਦੀ ਯਾਦ ਵਿਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਵੇਗਾ ਤਾਂ ਜੋ ਭਾਰਤ ਦੇਸ਼ ਦੀ ਏਕਤਾ,ਇਕਸਾਰਤਾ ਅਤੇ ਸੁਰਖਿਆਂ ਨੂੰ ਹੋਰ ਮਜ਼ਬੂਤ ਕੀਤਾ ਜ ਸਕੇ । ਇਹ ਜਾਣਕਾਰੀ ਸ਼੍ਰੀਮਤੀ ਗੁਰਨੀਤ ਤੇਜ ਨੇ ਇਸ ਦਿਵਸ ਨੁੰ ਜਿਲੇ ਅੰਦਰ ਸੁਚਜੇ ਢੰਗ ਨਾਲ ਮਨਾਉਣ ਲਈ ਸੱਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਦਿਤੀ ।ਉਨਾਂ ਦਸਿਆ ਕਿ ਇਸ ਰਾਸ਼ਟਰੀ ਏਕਤਾ ਦਿਵਸ ਮੌਕੇ ਜਿਲੇ ਦੇ ਸਮੂਹ ਵਿਭਾਗਾਂ ,ਦਫਤਰਾਂ ,ਸਕੂਲਾਂ ਤੇ ਵਿਦਿਅਕ ਅਦਾਰਿਆਂ ਵਿਚ ਸਵੇਰੇ 11.00 ਵਜੇ ਰਾਸ਼ਟਰੀ ਏਕਤਾ ਸਬਮਦੀ ਇਕ ਪ੍ਰਣ ਲਿਆ ਜਾਵੇਗਾ ।ਇਸ ਤੋਂ ਪਹਿਲਾਂ ਸਵੇਰੇ ਜਿਲਾ ਪੱਧਰ ਤੇ ਆਮ ਲੋਕਾਂ ਦੀ ਸ਼ਮੂਲੀਅਤ ਨਾਲ ਇੱਕ ਏਕਤਾ ਲਈ ਦੌੜ ਦਾ ਆਯੋਜਨ ਵੀ ਕੀਤਾ ਜਾਵੇਗਾ । ੳਨਾਂ ਦਸਿਆ ਕਿ ਇਸ ਰਾਸ਼ਟਰੀ ਏਕਤਾ ਦਿਵਸ ਮੌਕੇ ਸਵੇਰੇ 06.00 ਵਜੇ ਮਿਨੀ ਸਕੱਤਰੇਤ ਕੰਪਲੈਕਸ ਤੋਂ 05 ਕਿਲੋਮੀਟਰ ਵਾਲੀ ਇਹ ਦੌੜ ਸ਼ੁਰੂ ਹੋਵੇਗੀ ਜੌ ਕਿ ਬਾਈਪਾਸ ਤੋਂ ਹੁੰਦੀ ਹੋਈ ਵਾਪਿਸ ਮਿਨੀ ਸੱਕਤਰੇਤ ਵਿਖੇ ਸਮਾਪਤ ਹੋਵੇਗੀ । ਜਿਸ ਲਈ ਸ਼੍ਰੀ ਸੁਰਜੀਤ ਸਿੰਘ ਸੰਧੂ ਜਿਲਾ ਖੇਡ ਅਫਸਰ ਨੋਡਲ ਅਫਸਰ ਹੋਣਗੇ ਇਸ ਤੋਂ ਇਲਾਵਾ 01 ਕਿਲੋਮੀਟਰ ਵਾਲੀ ਦੌੜ ਜਿਸ ਵਿਚ ਸੀਨੀਅਰ ਸਿਟੀਜ਼ਨ ਸ਼ਾਮਲ ਹੋਣਗੇ ਦੇ ਸ਼੍ਰੀ ਸੰਜੀਵ ਬੁਧੀਰਾਜਾ ਸੱਕਤਰ ਜਿਲਾ ਰੈਡ ਕਰਾਸ ਇੰਚਾਰਜ ਹੋਣਗੇ। ਉਨਾਂ 05 ਕਿਲੋਮੀਟਰ ਵਾਲੀ ਦੌੜ ਲਈ ਸ਼੍ਰੀ ਸੁਰਜੀਤ ਸਿੰਘ ਸੰਧੂ ਨੂੰ ਰੋਟਰੀ ਕਲੱਬ ਦੇ ਸਹਿਯੋਗ ਨਾਲ ਆਮ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਆਖਿਆਂ ।ਉਨਾਂ ਇਹ ਵੀ ਕਿਹਾ ਕਿ ਇਸ ਦੌੜ ਦੇ ਰਸਤੇ ਤੇ ਸਾਪ-ਸੁਥਰੇ ਪਾਣੀ ਦੇ ਕਾੳਂਟਰ ਲਗਾਏ ਜਾਣ ।ਉਨਾਂ ਕਿ ਕਿਹਾ ਕਿ ਲੀਡ ਬੈਂਕ ਦੇ ਸਹਿਯੋਗ ਨਾਲ ਦੋ ਵੱਖ-ਵੱਖ ਰੰਗਾਂ ਵਾਲੇ ਬੈਚ ਦੌੜ ਵਿਚ ਹਿਸਾ ਲੈਣ ਵਾਲਿਆਂ ਲਈ ਬਣਾਏ ਜਾਣ।ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦੌੜ ਵਾਲੇ ਰਸਤੇ ਤੇ ਐਂਬੂਲੈਂਸ ਲਗਾਉਣ ਲਈ ਕਿਹਾ।ਉਨਾਂ ਪੁਲਿਸ ਵਿਭਾਗ ਦੇ ਅਦਿਕਾਰੀਆਂ ਨੂੰ ਇਸ ਮੌਕੇ ਟ੍ਰੈਫਿਕ ਤੇ ਸੁਰਖਿਆ ਦੇ ਪ੍ਰਬੰਧ ਕਰਨ ਲਈ ਵੀ ਅਖਿਆ।ਉਨਾਂ ਜਿਲਾ ਸਿਖਿਆ ਅਫਸਰ ਨੂੰ ਸਕੂਲਾਂ ਵਿਚ ਸਵੇਰ ਦੀ ਪ੍ਰਾਥਨਾ ਸਮੇਂ ਪ੍ਰਣ ਲੈਣ ਅਤੇ ਰਾਸਟਰੀ ਏਕਤਾ ਬਾਰੇ ਲੈਕਚਰ ਕਰਨ ਲਈ ਵੀ ਆਖਿਆ।ਇਸ ਤੋਂ ਇਲਾਵਾ ਪੰਜਾਬ ਪੁਲਿਸ ਵਲੋਂ ਮਾਰਚ -ਪਾਸਟ ਵੀ ਕੀਤਾ ਜਾਵੇਗਾ ਤਾਂ ਜੋ ਦੇਸ਼ ਦੀ ਏਕਤਾ,ਇਕਸਰਤਾ ਅਤੇ ਸੁਰੱਖਿਆ ਨੂੰ ਖਤਰੇ ਖਤਰੇ ਵਿਚ ਪਾਉਣ ਵਾਲੀਆਂ ਤਾਕਤਾਂ ਨੁੰ ਠੱਲ ਪਾਈ ਜਾ ਸਕੇ । ਇਸ ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਗਗਨਦੀਪ ਸਿੰਘ ਵਿਰਕ, ਉਪ ਮੰਡਲ ਮੈਜਿਸਟਰੇਟ, ਰੂਪਨਗਰ, ਸ੍ਰੀਮਤੀ ਹਰਜੋਤ ਕੌਰ, ਪੁਲਿਸ ਕਪਤਾਨ ਸ੍ਰੀ ਰਮਿੰਦਰ ਸਿੰਘ,ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ(ਜਨਰਲ) ਜਿਲ੍ਹਾ ਮਾਲ ਅਫਸਰ ਸ੍ਰੀ ਗੁਰਜਿੰਦਰ ਸਿੰਘ ਬੈਨੀਪਾਲ,ਜਿਲ੍ਹਾ ਖੇਡ ਅਫਸਰ ਸ੍ਰੀ ਸੁਰਜੀਤ ਸਿੰਘ ਸੰਧੂ, ਲੀਡ ਜਿਲ੍ਹਾ ਮੈਨੇਜਰ ਸ੍ਰੀ ਸੁਸ਼ੀਲ ਕੁਮਾਰ ਸ਼ਰਮਾ, ਸਕੱਤਰ ਜਿਲ੍ਹਾ ਰੈਡ ਕਰਾਸ ਸ੍ਰੀ ਸੰਜੀਵ ਬੁੱਧੀਰਾਜਾ, ਜਿਲ੍ਹਾ ਮੰਡੀ ਅਫਸਰ ਸ੍ਰੀਮਤੀ ਜਸਬੀਰ ਕੌਰ, ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਰਵਿੰਦਰ ਕੁਮਾਰ, ਰੋਟਰੀ ਕਲੱਬ ਦੇ ਐਡਵੋਕੇਟ ਸ੍ਰੀ ਡੀ.ਐਸ.ਦਿਉਲ ਅਤੇ ਹੋਰ ਅਧਿਕਾਰੀ ਹਾਜਰ ਸਨ ।

WRITTEN BY