June 24, 2026 6:55 pm

ਕਪਿਲ ਸਿੱਬਲ ਦੇ ਬੇਟੇ ਨੇ ਕੇਜਰੀਵਾਲ ‘ਤੇ ਕੀਤਾ ਮਾਨਹਾਨੀ ਦਾ ਮੁਕੱਦਮਾ

ਨਵੀਂ ਦਿੱਲੀ, 16 ਦਸੰਬਰ (ਪੀ. ਟੀ.)- ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ, ਪ੍ਰਸ਼ਾਂਤ ਭੂਸ਼ਨ ਤੇ ਸ਼ਾਜੀਆ ਇਲਮੀ ‘ਤੇ ਕੇਂਦਰੀ ਕਾਨੂਨ ਮੰਤਰੀ ਕਪਿਲ ਸਿੱਬਲ ਦੇ ਬੇਟੇ ਅਮਿਤ ਸਿੱਬਲ ਨੇ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਅਮਿਤ ਨੇ ਆਪਣੀ ਸ਼ਿਕਾਇਤ ਵਿੱਚ ਇਹ ਇਲਜ਼ਾਮ ਲਗਾਇਆ ਹੈ ਕਿ ਵੋਡਾਫੋਨ ਟੈਕਸ ਮੁਆਫੀ ਮਾਮਲੇ ‘ਚ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਤਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

Send this to a friend