Skip to content
Independent perspectives. Global stories.
BREAKING

ਅਮਰਜੀਤ ਕੌਰ ਰਿਆੜ ਦੀ ਪੰਜਾਬੀ ਕਮਿਊਨਿਟੀ ਵੱਲੋਂ ਅਥਾਹ ਮਦਦ

Share this story

ਮੈਰੀਲੈਂਡ, 22 ਅਕਤੂਬਰ- ਸਿੱਖ ਭਾਈਚਾਰਾ ਰਾਜਨੀਤੀ ਦੇ ਮੈਦਾਨ ਵਿੱਚ ਪ੍ਰਵੇਸ਼ ਬਹੁਤ ਹੀ ਸਲੀਕੇ ਨਾਲ ਕਰ ਰਿਹਾ ਹੈ। ਜਿਸ ਪਾਸੇ ਵੀ ਨਜ਼ਰ ਮਾਰੀਏ ਕੋਈ ਨਾ ਕੋਈ ਅਮਰੀਕਾ ਦੀ ਸਿਆਸਤ ਵਿੱਚ ਸਰਗਰਮ ਹੈ, ਪਰ ਭਾਈਚਾਰਾ ਉਸ ਵੇਲੇ ਹੋਰ ਵੀ ਫਖ਼ਰ ਮਹਿਸੂਸ ਕਰਨ ਲੱਗ ਪਿਆ ਜਦੋਂ ਪਹਿਲੀ ਪੰਜਾਬਣ ਅਮਰਜੀਤ ਕੌਰ ਰਿਆੜ ਨੇ ਆਪਣਆ ਸਿਆਸਤ ਵਿੱਚ ਕਦਮ ਰੱਖਿਆ। ਜਿੱਥੇ ਭਾਈਚਾਰਾ ਪੱਬਾਂ ਭਾਰ ਹੋ ਗਿਆ ਉਥੇ ਹਰ ਸਟੇਟ ਵੱਲੋਂ ਉਨ੍ਹਾਂ ਨੂੰ ਜਿਤਾਉਣ ਲਈ ਹਰ ਉਪਰਾਲਾ ਕਰ ਰਿਹਾ ਹੈ। ਜਿਸ ਦੇ ਇਵਜ਼ਾਨੇ ਮੈਰੀਲੈਂਡ ਸਿੱਖ ਭਾਈਚਾਰੇ ਵੱਲੋਂ ਇੱਕ ਸਾਂਝੀ ਮਿਲਣੀ ਦਾ ਪ੍ਰਬੰਧ ਸੈਂਟਰ ਫਾਰ ਸੋਸ਼ਲ ਚੇਂਜ ਵਿੱਚ ਰੱਖਿਆ, ਜਿੱਥੇ ਚਾਰ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਮਹਿਤਾਬ ਸਿੰਘ ਕਾਹਲੋਂ ਮਨਾਸਿਮ ਗੁਰੂਘਰ, ਚਤਰ ਸਿੰਘ ਸੈਣੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, ਕਿਰਨਦੀਪ ਸਿੰਘ ਭੋਲਾ ਡੰਡੋਕ ਗੁਰੂ ਘਰ ਅਤੇ ਦਲਵੀਰ ਸਿੰਘ ਬਾਲਟੀਮੋਰ ਗੁਰੂਘਰ ਵੱਲੋਂ ਆਪਣਾ ਯੋਗਦਾਨ ਪਾਇਆ। ਪ੍ਰੋਗਰਾਮ ਦਾ ਸੰਚਾਲਨ ਡਾ. ਸੁਰਿੰਦਰ ਸਿੰਘ ਗਿੱਲ ਵੱਲੋਂ ਕੀਤਾ ਗਿਆ ਜਿਨ੍ਹਾਂ ਨੇ ਅਮਰੀਕਨ ਸਿਆਸਤ ਵਿੱਚ ਮਨ ਜੋੜਣ ਦੀ ਗੱਲ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡਾ ਭਾਈਚਾਰਾ ਸੌੜੀ ਸੋਚ ਦਾ ਮੁਥਾਜ ਹੈ ਜੋ ਸਿਰਫ ਗਰੁੱਪਾਂ ਤੱਕ ਸੀਮਤ ਹੈ, ਜਿਸ ਕਰਕੇ ਅਮਰੀਕਨ ਸਾਨੂੰ ਕੰਮਚੋਰ ਅਤੇ ਨਿਕੰਮੇ ਸਮਝਦੇ ਹਨ, ਜਿਸ ਕਰਕੇ ਅਸੀਂ ਰਾਜਨੀਤੀ ਵਿੱਚ ਪਿੱਛੇ ਹਾਂ। ਡਾ. ਗਿੱਲ ਵੱਲੋਂ ਉਘੇ ਜਰਨਲਿਸਟ ਨੂੰ ਸੱਦਾ ਦਿੱਤਾ ਜਿਨ੍ਹਾਂ ਨੇ ਗੁਰੂ ਘਰਾਂ ਤੋਂ ਉਪਰ ਉਠ ਕੇ ਆਪਣੀ ਹੋਂਦ ਨੂੰ ਅਮਰੀਕਾ ਦੇ ਹਰ ਖੇਤਰ ਵਿੱਚ ਪਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਅਜਿਹਾ ਭਾਈਚਾਰਾ ਹੈ ਜੋ ਬਿਨਾ ਕਿਸੇ ਜੁਗਤ ਜੁਗਾੜ ਸਦਕਾ ਭਾਰੀ ਇਕੱਠ ਜੁਟਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਬੀਬੀ ਰਿਆੜ ਕਾਮਯਾਬ ਹੁੰਦੀ ਹੈ ਤਾਂ ਕਮਿਊਨਿਟੀ ਲਈ ਮਾਣ ਦੀ ਗੱਲ ਹੈ। ਦਲਵੀਰ ਸਿੰਘ ਚੇਅਰਮੈਨ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਭਾਈ ਚਤਰ ਸਿੰਘ, ਮਨਜੀਤ ਸਿੰਘ ਕੈਰੋਂ, ਗੁਰਵਿੰਦਰ ਪਨੂੰ, ਮਹਿਤਾਬ ਸਿੰਘ ਕਾਹਲੋਂ, ਸਰਬਜੀਤ ਸਿੰਘ ਢਿੱਲੋਂ, ਸਾਜਿਦ ਤਰਾਰ ਅਤੇ ਜਸਦੀਪ ਸਿੰਘ ਜੱਸੀ ਵੱਲੋਂ ਰਾਜਨੀਤੀ ਖੇਤਰ ਦੇ ਦਾਅ ਪੇਚ ਨੂੰ ਸਾਂਝਾ ਕੀਤਾ ਗਿਆ। ਅੰਤ ਵਿੱਚ ਹਰਵਿੰਦਰ ਰਿਆੜ ਨੇ ਭਾਸ਼ਣ ਦੇ ਰੂਪ ਵਿੱਚ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਮਾਲੀ ਮਦਦ ਲਈ ਨਹੀਂ ਆਇਆ ਸਿਰਫ ਆਪਣੇ ਮੇਲਜੋਲ ਲਈ ਆਇਆ ਹਾਂ। ਬੀਬੀ ਰਿਆੜ ਨੇ ਕਿਹਾ ਕਿ ਸਾਰਿਆਂ ਵੱਲੋਂ ਦਿੱਤੇ ਸਹਿਯੋਗ ਦੀ ਮੈਂ ਰਿਣੀ ਹਾਂ।

WRITTEN BY