ਤਪਾ ਮੰਡੀ, 22 ਅਕਤੂਬਰ (ਰੋਹਿਤ ਸਿੰਗਲਾ)- ਜ਼ਿਲ੍ਹਾ ਪੁਲਿਸ ਮੁੱਖੀ ਹਰਜੀਤ ਸਿੰਘ ਦੀ ਸਮਾਜ ਵਿਰੋਧੀ ਅਨਸਰਾਂ ਖਿਲਾਫ ਛੇੜੀ ਮੁਹਿੰਮ ਅਤੇ ਡੀ.ਐਸ.ਪੀ ਅੱਛਰੂ ਰਾਮ ਸ਼ਰਮਾਂ ਦੀ ਰਹਿਣਮਈ ਹੇਠ ਥਾਣਾ ਮੁੱਖੀ ਮਨਜੀਤ ਸਿੰਘ ਰੂੜੇਕੇ ਕਲਾਂ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਰਾਤ ਸਮੇਂ ਲੋਕਾਂ ਦੇ ਘਰਾਂ ਦੇ ਤਾਲੇ ਤੋੜ ਕੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਦੋ ਵਿਅਕਤੀਆਂ ਕੋਲੋ ਨਗਦੀ, ਸੋਨਾ ਅਤੇ ਮੋਬਾਇਲ ਬਰਾਮਦ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ। ਥਾਣਾ ਮੁੱਖੀ ਮਨਜੀਤ ਸਿੰਘ ਨੇ ਦੱਸਿਆਂ ਕਿ ਬੀਤੇ ਦਿਨੀ ਗਗਨਦੀਪ ਸਿੰਘ ਪੁੱਤਰ ਸੇਵਕ ਸਿੰਘ ਵਾਸੀਅਨ ਪੱਖੋ ਕਲਾਂ ਦੇ ਘਰ ਦਾਖਿਲ ਹੋ ਕੇ ਅਣਪਛਾਤੇ ਵਿਅਕਤੀਆਂ ਨੇ 22 ਹਜਾਰ ਰੁਪੈ ਨਗਦੀ, ਮੋਬਾਇਲ ਅਤੇ ਸੋਨਾ ਚੋਰੀ ਕਰ ਲਿਆ ਸੀ ਜਦਕਿ ਇੰਝ ਹੀ ਸੁਰਜੀਤ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪੱਖੋ ਕਲਾਂ ਦੇ ਘਰੋ ਵੀ 49 ਹਜਾਰ ਰੁਪੈ ਦੇ ਕਰੀਬ ਨਗਦੀ ਚੋਰੀ ਹੋ ਗਈ ਸੀ। ਪੁਲਿਸ ਨੇ ਪੜਤਾਲ ਦੌਰਾਨ ਸੇਵਕ ਸਿੰਘ ਪੁੱਤਰ ਮੇਜਰ ਸਿੰਘ, ਬਲਕਾਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀਅਨ ਪੱਖੋ ਕਲਾਂ ਨੂੰ ਕਾਬੂ ਕਰਕੇ ਇਨ੍ਹਾਂ ਕੋਲੋ ਡੂੰਘਾਈ ਨਾਲ ਪੁੱਛ ਪੜਤਾਲ ਕਰਕੇ 30 ਹਜਾਰ ਰੁਪੈ ਨਗਦੀ, ਸੋਨਾ ਅਤੇ ਮੋਬਾਇਲ ਬਰਾਮਦ ਕਰਕੇ ਦੋਵਾਂ ਖਿਲਾਫ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 457, 380 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਅੱਗੇ ਦੱਸਿਆਂ ਕਿ ਫੜੇ ਗਏ ਵਿਅਕਤੀਆਂ ਨੇ ਕਬੂਲ ਕੀਤਾ ਕਿ ਉਹ ਦਿਨ ਵੇਲੇ ਮੂੰਹ ਬੰਨ੍ਹ ਕੇ ਇਲਾਕੇ ਅੰਦਰ ਘੁੰਮ ਫਿਰ ਕੇ ਸੂਹ ਲੈਦੇ ਸਨ ਕਿ ਕਿਹੜੇ ਘਰ ਨੂੰ ਜਿੰਦਰਾਂ ਲੱਗਿਆ ਹੋਇਆ ਹੈ। ਜਿਸ ਨੂੰ ਰਾਤ ਸਮੇਂ ਉਹ ਅਪਣਾ ਸ਼ਿਕਾਰ ਬਣਾ ਸਕਣ। ਪੁਲਿਸ ਨੇ ਦੋਵਾਂ ਖਿਲਾਫ ਅਗਲੇਰੀ ਕਾਨੂੰਨੀ ਕਾਰਵਾਈ ਨੂੰ ਹੋਂਦ ਵਿਚ ਲਿਆਂਦਾ ਹੈ।
ਥਾਣਾ ਰੂੜੇਕੇ ਪੁਲਿਸ ਵੱਲੋਂ ਚੋਰ ਗਿਰੋਹ ਦਾ ਪਰਦਾਫਾਸ਼



