Skip to content
Independent perspectives. Global stories.
BREAKING

ਬਿਜਲੀ ਦੇ ਸਰਕਟ ਨਾਲ ਅੱਗ ਲੱਗਣ ਨਾਲ ਹੋਇਆ ਲੱਖਾਂ ਦਾ ਨੁਕਸਾਨ

Share this story

ਅਮਰਗੜ੍ਹ, 22 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)- ਪਿੰਡ ਨਾਰੀਕੇ ਕਲਾਂ ਵਿਖੇ ਬਿਜਲੀ ਦੇ ਸਰਕਟ ਨਾਲ਼ ਅੱਗ ਲੱਗਣ ਕਾਰਨ ਕਈ ਘਰਾਂ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਘਰ ਦੇ ਮਾਲਕ ਪੰਚਾਇਤ ਸੈਕਟਰੀ ਪਵਿੱਤਰ ਸਿੰਘ ਨੇਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਬਿਜਲੀ ਘਟ-ਵਧਕੇ ਆ ਰਹੀ ਸੀ ਜਿਸ ਕਾਰਨ ਬਿਜਲੀ ਦੇ ਸਰਕਟ ਨਾਲ਼ ਮੇਰੇ ਘਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਨਾਲ਼ ਘਰ ਦੇ ਕੀਮਤੀ ਸਮਾਨ ਤੋਂ ਇਲਾਵਾ ਮੇਰਾ ਸਰਕਾਰੀ ਰਿਕਾਰਡ ਵੀ ਨੁਕਸਾਨਿਆ ਗਿਆ।ਉਨ੍ਹਾਂ ਦੱਸਿਆ ਕਿ ਧੂੰਆਂ ਦੇਖਦਿਆਂ ਹੀ ਪਿੰਡ ਦੇ ਲੋਕਾਂ ਨੇਂ ਆਕੇ ਘਰ ਦੇ ਪਿੱਛੋਂ ਦੀ ਕੰਧਾ ਪੁੱਟਕੇ ਅੱਗ ਬੁਝਾਉਣ ਲਈਅ ਭਾਰੀ ਜੱਦੋ-ਜਹਿਦ ਕੀਤੀ ਅਤੇ ਕੁਝ ਸਮੇਂ ਬਾਅਦ ਫਾਇਰ ਬਿਗ੍ਰੇਡ ਦੀ ਗੱਡੀ ਵੀ ਪਹੁੰਚ ਗਈ ਜਿਸ ਨਾਲ਼ ਬੜੀ ਮੁਸ਼ਕਿਲ ਨਾਲ਼ ਅੱਗ ’ਤੇ ਕਾਬੂ ਪਾਇਆ ਗਿਆ। ਗੱਲਬਾਤ ਦੌਰਾਨ ਪਿੰਡ ਦੇ ਲੋਕਾਂ ਨੇਂ ਕਈ ਹੋਰ ਘਰਾਂ ਵਿੱਚ ਵੀ ਅੱਗ ਲੱਗਣ ਕਾਰਨ ਨੁਕਸਾਨ ਹੋਣ ਬਾਰੇ ਦੱਸਿਆ।ਇਸ ਮੌਕੇ ਥਾਣਾ ਮੁਖੀ ਗੁਰਭਜਨ ਸਿੰਘ ਨੇਂ ਘਟਨਾ ਸਥਾਨ ਦਾ ਜਾਇਜਾ ਲਿਆ ਅਤੇ ਮੌਕੇ ’ਤੇ ਪਹੁੰਚੇ ਤਹਿਸਲੀਦਾਰ ਸਰਾਜ਼ ਅਹਿਮਦ ਨੇਂ ਕਿਹਾ ਕਿ ਇਸ ਸਾਰੀ ਘਟਨਾ ਦੀ ਰਿਪੋਰਟ ਬਣਾਕੇ ਜਲਦ ਹੀ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।

WRITTEN BY