Skip to content
Independent perspectives. Global stories.
BREAKING

ਅਫ਼ਗ਼ਾਨ ਪੁਲਿਸ ਹੈ¤ਡ ਕੁਆਰਟਰ ’ਤੇ ਹਮਲਾ 32 ਮੌਤਾਂ, 200 ਤੋਂ ਵੱਧ ਜ਼ਖਮੀ

Share this story

2 ਕਾਰ ਬੰਬਾਂ ਨਾਲ ਪੁਲਿਸ ਸਿਖਲਾਈ ਕੇਂਦਰ ’ਤੇ ਕੀਤਾ ਗਿਆ ਆਤਮਘਾਤੀ ਹਮਲਾ


ਕਾਬੁਲ, 17 ਅਕਤੂਬਰ- ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ ’ਚ ਇਕ ਸੂਬਾਈ ਅਫ਼ਗ਼ਾਨ ਪੁਲਿਸ ਹੈ¤ਡਕੁਆਟਰ ਦੇ ਪੁਲਿਸ ਸਿਖਲਾਈ ਕੇਂਦਰ ’ਤੇ ਭਿਆਨਕ ਅੱਤਵਾਦੀ ਹਮਲਾ ਹੋਇਆ।ਆਤਮਘਾਤੀ ਗੰਨਮੈਨਾਂ ਵ¤ਲੋਂ ਕੀਤੇ ਗਏ ਇਸ ਹਮਲੇ ਵਿਚ 32 ਮੌਤਾਂ ਹੋ ਗਈਆਂ ਹਨ ਤੇ 200 ਤੋਂ ਵੱਧ ਜ਼ਖਮੀ ਹੋ ਗਏ ਹਨ। ਇਸ ਹਮਲੇ ਦੀ ਤਾਲਿਬਾਨ ਨੇ ਜ਼ਿੰਮਵਾਰੀ ਲਈ ਹੈ। ਅਫਗਾਨਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਇਸ ਹਮਲੇ ਵਿੱਚ ਸ਼ਾਮਿਲ 5 ਹਮਲਾਵਰਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਗਵਰਨਰ ਦਫਤਰ ਨੇੜੇ ਹਥਿਆਰਬੰਦ ਗੱਡੀ ’ਚ ਧਮਾਕਾ ਕੀਤਾ। ਇਸ ਹਮਲੇ ਵਿੱਚ 12 ਕਰਮਚਾਰੀ ਮਾਰੇ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਇਸ ਤੋਂ ਇਲਾਵਾ 13 ਆਮ ਨਾਗਰਿਕਾਂ ਦੀ ਵੀ ਮੌਤ ਹੋ ਗਈ ਅਤੇ 7 ਨਾਗਰਿਕ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਵੀ ਤਾਲਿਬਾਨ ਨੇ ਲਈ ਹੈ। ਪੁਲਿਸ ਸਿਖਲਾਈ ਕੇਂਦਰ ’ਤੇ ਕੀਤੇ ਗਏ ਆਤਮਘਾਤੀ ਹਮਲੇ ਵਿੱਚ ਪੁਲਿਸ ਦੇ ਇਲਾਵਾ ਔਰਤਾਂ ਅਤੇ ਵਿਦਿਆਰਥੀ ਵੀ ਜ਼ਖਮੀ ਹੋ ਗਏ। ਆਤਮਘਾਤੀ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ 4 ਘੰਟੇ ਫਾਇਰਿੰਗ ਚੱਲਦੀ ਰਹੀ। ਇਸ ਹਮਲੇ ਵਿੱਚ ਦੋ ਕਾਰ ਬੰਬ ਇਸਤੇਮਾਲ ਵਿੱਚ ਲਿਆਂਦੇ ਗਏ ਜਿਨ੍ਹਾਂ ਨਾਲ ਪੁਲਿਸ ਅਤੇ ਅਫਗਾਨ ਫੌਜ ਦੇ ਕੰਪਾਊਂਡ ਕੋਲ ਵਿਸਫੋਟ ਕੀਤਾ ਗਿਆ। ਬੰਦੂਕਾਂ ਨਾਲ ਲੈਸ ਅੱਤਵਾਦੀਆਂ ਨੇ ਕੰਪਾਊਂਡ ਅੰਦਰ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ। ਅਫਗਾਨਿਸਤਾਨ ਦਾ ਪਾਕਟੀਆ ਬਾਰਡਰ ਪਾਕਿਸਤਾਨੀ ਸਰਹੱਦ ਦੇ ਨਾਲ ਲਗਦਾ ਹੈ, ਜਿੱਥੇ ਤਾਲਿਬਾਨ ਅਤੇ ਹੱਕਾਨੀ ਨੈਟਵਰਕ ਦਾ ਬੋਲਬਾਲਾ ਹੈ। ਇਹ ਹਮਲਾ ਅਮਰੀਕਾ ਵੱਲੋਂ ਪਾਕਿਸਤਾਨ ਦੇ ਖੁਰਮ ਵਿੱਚ ਕੀਤੀ ਗਈ ਡਰੋਨ ਸਟ੍ਰਾਈਕ ਤੋਂ ਕੁਝ ਘੰਟਿਆਂ ਵਿੱਚ ਕੀਤਾ ਗਿਆ। ਉਸ ਡ੍ਰੋਨ ਸਟ੍ਰਾਈਕ ਵਿੱਚ 26 ਹੱਕਾਨੀ ਅੱਤਵਾਦੀ ਮਾਰੇ ਗਏ ਸਨ। ਪਿਛਲੇ ਸਾਲ ਮਈ ਵਿੱਚ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਕੀਤੇ ਗਏ ਹਮਲੇ ਵਿੱਚ 150 ਦੇ ਕਰੀਬ ਲੋਕ ਮਾਰੇ ਗਏ ਸਨ। ਹੱਕਾਨੀ ਨੈ¤ਟਵਰਕ ਤਾਲਿਬਾਨ ਦੀ ਸ਼ਹਿ ’ਤੇ ਇਸ ਇਲਾਕੇ ਵਿੱਚ ਫਿਰੌਤੀ ਲਈ ਵਿਦੇਸ਼ੀਆਂ ਨੂੰ ਅਗਵਾ ਕਰਦਾ ਰਿਹਾ ਹੈ।

WRITTEN BY