ਬੇਟੀ ਪੜਾੳ ਬੇਟੀ ਬਚਾੳ ਮੁਹਿੰਮ ਨੂੰ ਕੀਤਾ ਸਮਰਪਿਤ
ਬਰਨਾਲਾ, 14 ਅਕਤੂਬਰ- ਜਿਲਾ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵੱਲੋ ਬੇਟੀ ਪੜਾੳ-ਬੇਟੀ ਬਚਾੳ ਮੁਹਿੰਮ ਤਹਿਤ ਰਾਸ਼ਟਰੀ ਮਾਰਗ ਉਪਰ ਬਣੇ ਫਲਾਈਓਵਰ ਦੀਆ ਕੰਧਾਂ ਉਪਰ ਗਰੈਫਿਟੀ ਪ੍ਰੋਜੈਕਟ ਤਹਿਤ ਵਾਲ ਪੇਟਿੰਗ ਦੇ ਕੰਮ ਦੀ ਸ਼ਰੂਆਤ ਕੀਤੀ ਗਈ। ਸਮਾਗਮ ਵਿਚ ਨਗਰ ਕੌਂਸਲ ਵੱਲੋ ਡੀ.ਸੀ ਬਰਨਾਲਾ ਦਾ ਭਰਵਾਂ ਸਵਾਗਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਥੋਰੀ ਨੇ ਪੱਤਰਕਾਰਾਂ ਨੂੰ ਦੱਸਿਆਂ ਕਿ ਕੇਂਦਰ ਸਰਕਾਰ ਦੀ ਬੇਟੀ ਪੜਾੳ ਬੇਟੀ ਬਚਾੳ ਮੁਹਿੰਮ ਦੇ ਫੰਡਾਂ ਵਿਚੋ ਉਕਤ ਪੇਟਿੰਗ ਕਰਵਾਈ ਗਈ ਹੈ, ਜਿਸ ਦਾ ਮਕਸਦ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣਾ ਅਤੇ ਲੋਕਾਂ ਵਿਚ ਭਰੂਣ ਹੱਤਿਆਂ ਵਰਗੀਆਂ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਜਾਗਰੁਕ ਕਰਨਾ ਹੈ। ਉਧਰ ਕੰਧਾਂ ਉਪਰ ਸਰਵਹਿੱਤਕਾਰੀ ਵਿੱਦਿਆ ਮੰਦਿਰ ਦੀਆ ਵਿਦਿਆਰਥਣਾਂ ਵੱਲੋ ਪੇਟਿੰਗ ਵੀ ਕੀਤੀ ਗਈ। ਸਮਾਗਮ ਵਿਚ ਹਿਮਾਸ਼ੂ ਗੁਪਤਾ ਅਧਿਕਾਰੀ, ਪ੍ਰੇਮ ਕੁਮਾਰ ਭੂਤ ਸੀਨੀਅਰ ਕਾਂਗਰਸ ਆਗੂ, ਕੌਸਲਰ ਅਨਿਲ ਕੁਮਾਰ ਕਾਲਾ, ਧਰਮਪਾਲ ਸ਼ਰਮਾਂ ਸਮਾਜ ਸੇਵੀ, ਤਹਿਸੀਲਦਾਰ ਬਲਕਰਨ ਸਿੰਘ, ਬੀ.ਡੀ.ਪੀ.ਓ ਸੁਖਵਿੰਦਰ ਸਿੰਘ ਸਿੱਧੂ, ਜਿਲਾ ਸਿੱਖਿਆ ਅਧਿਕਾਰੀ ਸ੍ਰੀਮਤੀ ਰਾਜਵੰਤ ਕੌਰ, ਈ.ਓ ਸੁਖਦੀਪ ਸਿੰਘ ਕੰਬੋਜ, ਸੀਤਾ ਰਾਮ ਸੁਪਰਡੈਂਟ, ਸੀ.ਡੀ.ਪੀ.ਓ ਬਹਾਦਰ ਸਿੰਘ, ਜਿਲਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ, ਥਾਣਾ ਮੁੱਖੀ ਰਛਪਾਲ ਸਿੰਘ, ਨੀਰਜ ਸਿੰਗਲਾ, ਨਰਿੰਦਰਦੀਪ ਸਿੰਘ, ਤਰਸੇਮ ਲਾਲ, ਅਮਨਦੀਪ ਸ਼ਰਮਾਂ, ਸਤਨਾਮ ਸਿੰਘ ਕਾਹਨੇਕੇ ਬਲਾਕ ਸੰਮਤੀ ਮੈਂਬਰ ਆਦਿ ਵੀ ਹਾਜਰ ਸਨ।



