Skip to content
Independent perspectives. Global stories.
BREAKING

ਅਮਿਤ ਸ਼ਾਹ ਦੇ ਬੇਟੇ ਦੀ ਪ੍ਰਾਪਰਟੀ ਦੇ ਮਾਮਲੇ ’ਚ ਯੂਥ ਕਾਂਗਰਸ ਨੇ ਭਾਜਪਾ ਦਾ ਪੁਤਲਾ ਸਾੜਿਆ

Share this story

ਧੂਰੀ, 14 ਅਕਤੂਬਰ (ਸੰਨੀ)- ਆਲ ਇੰਡੀਆ ਯੂਥ ਕਾਂਗਰਸ ਦੇ ਸੱਦੇ ’ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਨੇ ਕੇਂਦਰ ਵਿੱਚ ਆਪਣੀ ਸਰਕਾਰ ਹਦਾ ਫਾਇਦਾ ਉਠਾ ਕੇ ਕੁੱਝ ਕੁ ਸਾਲਾਂ ਵਿੱਚ ਆਪਣੀ ਕੰਪਨੀ ਦੀ ਪ੍ਰੋਪਰਟੀ ਚੌਗੂਣੀ ਕਰ ਲਈ, ਜਿਸਦੇ ਵਿਰੋਧ ਵੱਜੋਂ ਅੱਜ ਵਿਧਾਨ ਸਭਾ ਹਲਕਾ ਯੂਥ ਕਾਂਗਰਸ ਧੂਰੀ ਦੇ ਪ੍ਰਧਾਨ ਮਿੱਠੂ ਲੱਡਾ ਦੀ ਅਗਵਾਈ ਹੇਠ ਸਥਾਨਕ ਕੱਕੜਵਾਲ ਚੌਂਕ ਧੂਰੀ ਵਿਖੇ ਪੁਤਲਾ ਸਾੜਦਿਆਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਬੇਟੇ ਦੇ ਕਾਰੋਬਾਰ ’ਚ ਜਦੋਂ ਤੋਂ ਕੇਂਦਰ ’ਚ ਭਾਜਪਾ ਸਰਕਾਰ ਬਣੀ ਹੈ, ਉਦੋਂ ਤੋਂ ਆਪਣੀ ਕੰਪਨੀ ਦੀ ਪ੍ਰੋਪਰਟੀ ਚੌਗੂਣੀ ਕਰ ਲਈ, ਜੋ ਭਾਜਪਾ ਸਰਕਾਰ ਦੀ ਬੇਲੋੜੀ ਸ਼ਹਿ ਅਤੇ ਆਪਣੀ ਸਰਕਾਰ ਦੇ ਨਜਾਇਜ ਫਾਇਦੇ ਦਾ ਸਿੱਧਾ ਸਬੂਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਿੱਤ ਲੋਕਾਂ ਦੇ ਬੋਝ ਪਾ ਕੇ ਕੰਚੂਮਰ ਕੱਢ ਰਹੀ ਹੈ, ਜਦਕਿ ਇਸਦੇ ਮੰਤਰੀ ਆਪਣੀਆਂ ਪ੍ਰੋਪਰਟੀਆਂ ਨੂੰ ਦੌਗੂਣਾ ਕਰ ਰਹੇ ਹਨ, ਜਿਸਨੂੰ ਯੂਥ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਧੂਰੀ ਯੂਥ ਕਾਂਗਰਸ ਦੇ ਇੰਚਾਰਜ ਕਰਮਜੀਤ ਕੌਰ ਗਰੇਵਾਲ, ਹਰਜੀਤ ਸਿੰਘ ਬੱਬੀ ਜੋਨ ਇੰਚਾਰਜ ਯੂਥ ਕਾਂਗਰਸ ਧੂਰੀ, ਕਾਕਾ ਲੱਡਾ, ਕੁਲਵਿੰਦਰ ਸਿੰਘ ਬਿੱਲਾ, ਵਿੱਕੀ ਗਿੱਲ, ਹਰਮਨ, ਬੱਬੂ, ਬਲਕਾਰ ਸਿੰਘ ਆਦਿ ਵੀ ਹਾਜਰ ਸਨ।

WRITTEN BY