ਰਾਮਪੁਰਾ ਫੂਲ, 13 ਅਕਤੂਬਰ (ਮਨਪ੍ਰੀਤ ਸਿੰਘ ਗਿੱਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਨਤੀਜੇ ਐਮ .ਐਸ.ਸੀ. (ਆਈ.ਟੀ)ਭਾਗ ਦੂਜਾ- ਸਮੈਸਟਰ ਚੌਥਾ ਮਾਲਵੇ ਦੇ ਸ਼ਹਿਰ ਬਠਿੰਡਾ ਦੀ ਪ੍ਰਸਿੱਧ ਵਿਦਿਅਕ ਸੰਸਥਾ ਬਾਬਾ ਮੋਨੀ ਜੀ ਡਿਗਰੀ ਕਾਲਜ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ।ਇਸ ਸ਼ੁਭ ਮੌਕੇ ਤੇ ਕਾਲਜ ਦੇ ਡਾਇਰੈਕਟਰ ਸਾਹਿਬਾਨ ਸ. ਕੇਸਰ ਸਿੰਘ ,ਕਾਲਜ ਦੇ ਮੈਨੇਜਿੰਗ ਡਾਇਰੈਕਟਰ ਸਾਹਿਬਾਨ ਸ. ਲਖਵੀਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ।
ਕਾਲਜ ਦੇ ਪ੍ਰਿੰਸੀਪਲ ਸ੍ਰੀ ਰਾਜਿੰਦਰ ਕੁਮਾਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਸਥਾਨ ਨਰਿੰਦਰਪਾਲ ਕੌਰ ਪੁੱਤਰੀ ਦਰਸ਼ਨ ਸਿੰਘ (ਗੰਗਾ),ਦੂਸਰਾ ਸਥਾਨ ਵੀਰਪਾਲ ਕੌਰ ਪੁੱਤਰੀ ਗੁਰਤੇਜ ਸਿੰਘ(ਰਾਮਪੁਰਾ), ਤੀਸਰਾ ਸਥਾਨ ਸਰਬਜੀਤ ਕੌਰ ਪੁੱਤਰੀ ਕੇਵਲ ਸਿੰਘ (ਬਾਲਿਆਂ ਵਾਲੀ) ਨੇ ਹਾਸਲ ਕੀਤਾ । ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਰਾਜਿੰਦਰ ਕੁਮਾਰ ਜੀ ਨੇ ਦੱਸਿਆ ਕਿ ਇਹ ਚੰਗਾ ਨਤੀਜਾ ਸਮੂਹ ਅਧਿਆਪਕ ,ਵਿਦਿਆਰਥੀਆਂ ਦੀ ਸਿਰਤੋੜ ਮਿਹਨਤ ਦਾ ਨਤੀਜਾ ਹੈ । ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ।ਵਿਦਿਆਰਥੀਆਂ ਨੇ ਇਸ ਮਿਹਨਤ ਸਦਕਾ ਆਪਣਾ,ਆਪਣੇ ਮਾਪਿਆਂ ਅਤੇ ਆਪਣੀ ਵਿਦਿਅਕ ਸੰਸਥਾ ਦਾ ਨਾਮ ਚਮਕਾਇਆ ਹੈ। ਸਮੂਹ ਵਿਦਿਆਰਥੀਆਂ ਨੂੰ ਅਜਿਹੇ ਹੋਣਹਾਰ ਬੱਚਿਆਂ ਤੋਂ ਸਿੱਖਿਆ ਲੈ ਕੇ ਆਪਣੀਆਂ ਉਚਾਈਆਂ ਅਤੇ ਬੁਲੰਦੀਆਂ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ।
ਇਸ ਸਮੇਂ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਮਨਪ੍ਰੀਤ ਸਿੰਘ, ਜਲੰਧਰ ਸਿੰਘ , ਮੈਡਮ ਅਮਨਿੰਦਰ ਕੌਰ, ਗਗਨਪ੍ਰੀਤ ਕੌਰ ,ਸੁਖਦੀਪ ਕੌਰ, ਸੁਖਜੀਤ ਕੌਰ, ਸਰੋਜ਼ ਬਾਲਾ, ਸ਼ਿਵਾਨੀ ਜੈਨ ,ਜਸਵੀਰ ਕੌਰ, ਮਨਦੀਪ ਕੌਰ,ਅਮਨਦੀਪ ਕੌਰ, ਜਸਵਿੰਦਰ ਕੌਰ ਅਤੇ ਮੈਡਮ ਰਮਨਦੀਪ ਕੌਰ ਆਦਿ ਹਾਜ਼ਿਰ ਹਨ।
ਬਾਬਾ ਮੋਨੀ ਕਾਲਜ ਦੀਆਂ ਵਿਦਿਆਰਥਣਾਂ ਨੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ



