Skip to content
Independent perspectives. Global stories.
BREAKING

ਪੰਜਾਬ ਨੰਬਰਦਾਰ ਯੂਨੀਅਨ ਦੀ ਅਹਿਮ ਮੀਟਿੰਗ

Share this story

ਸਰਦੂਲਗੜ੍ਹ, 12 ਅਕਤੂਬਰ (ਨਰਾਇਣ ਗਰਗ, ਬਲਜੀਤ ਪਾਲ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਤਹਿਸੀਲ ਪ੍ਰਧਾਨ ਸਰਬਜੀਤ ਸਿੰਘ ਟਿੱਬੀ ਹਰੀ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਤਹਿਸੀਲ ਦੇ ਸਾਰੇ ਨੰਬਰਦਾਰਾ ਨੇ ਭਾਗ ਲਿਆ। ਮੀਟਿੰਗ ਦੌਰਾਨ ਨੰਬਰਦਾਰਾ ਆ ਰਹੀਆ ਮੁਸ਼ਕਿਲਾ ਤੇ ਵਿਚਾਰਾ ਕੀਤੀ ਗਈਆ। ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਨੰਬਰਦਾਰਾ ਦੀ ਜੱਦੀ ਪੁਸ਼ਤੀ ਸਹੀ ਢੰਗ ਨਾਲ ਲਾਗੂ ਕੀਤੀ ਜਾਵੇ । ਨੰਬਰਦਾਰ ਦੀ ਮੌਤ ਤੋ ਬਾਅਦ ਉਸਦਾ ਲੜਕਾ ਹੀ ਨੰਬਰਦਾਰ ਬਣਾਇਆ ਜਾਵੇ।ਬੱਸ ਕਰਾਇਆ ਮਾਫ ਕੀਤਾ ਜਾਵੇ। ਡਾਕਟਰੀ ਸਹੂਲਤ ਮੁਫਤ ਦਿੱਤੀ ਜਾਵੇ। ਇਸ ਮੌਕੇ ਜਿਲ੍ਹਾ ਜਰਨਲ ਸਕੱਤਰ ਪ੍ਰੀਤਮ ਸਿੰਘ ਬਾਜੇਵਾਲਾ, ਪ੍ਰੈਸ ਸਕੱਤਰ ਸੁਰਜੀਤ ਸਿੰਘ ਉਲਕ, ਹਰਬੰਸ ਸਿੰਘ, ਗਮਧੂਰ ਸਿੰਘ, ਜੰਗੀਰ ਸਿੰਘ, ਜਸਵੰਤ ਸਿੰਘ, ਗੋਬਿੰਦ ਸਿੰਘ, ਨਿਰਮਲ ਸਿੰਘ ਸਰਦੂਲਗੜ੍ਹ, ਮੇਵਾ ਸਿੰਘ, ਜਗਸੀਰ ਸਿੰਘ, ਰੂਪ ਸਿੰਘ, ਬਿੱਕਰ ਸਿੰਘ, ਜਗਦੀਸ਼ ਸਿੰਘ, ਮਜੀਠਾ ਸਿੰਘ, ਗੁਰਤੇਜ ਸਿੰਘ ਅਦਿ ਹਾਜਰ ਸਨ।

WRITTEN BY