ਸੋਨੀਪਤ, 10 ਅਕਤੂਬਰ- ਅਦਾਲਤ ਨੇ 1996 ਸੋਨੀਪਤ ਬੰਬ ਧਮਾਕੇ ਵਿਚ ਦੋਸ਼ੀ ਸਈਅਦ ਅਬਦੁਲ ਕਰੀਮ ਟੁੰਡਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਅਦਾਲਤ ਨੇ ਧਮਾਕਾਖ਼ੇਜ਼ ਪਦਾਰਥ ਐਕਟ ਤਹਿਤ ਟੁੰਡਾ ਨੂੰ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।ਹਰਿਆਣਾ ਦੇ ਸੋਨੀਪਤ ’ਚ ਸਾਲ 1996 ’ਚ ਹੋਏ ਦੋ ਬੰਬ ਧਮਾਕੇ ਹੋਏ ਸਨ। ਟੁੰਡਾ ਨੂੰ ਉਮਰਕੈਦ ਦੇ ਇਲਾਵਾ ਦੋ ਵ¤ਖ-ਵ¤ਖ ਧਾਰਾਵਾਂ ’ਚ 50-50 ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਹੈ।ਸੋਮਵਾਰ ਨੂੰ ਟੁੰਡਾ ਨੂੰ ਸੋਨੀਪਤ ਕੋਰਟ ‘ਚ ਪੇਸ਼ ਕਰਕੇ ਦੋਸ਼ੀ ਕਰਾਰ ਦਿੱਤਾ ਗਿਆ ਸੀ।ਜ਼ਿਲ੍ਹਾ ਅਤੇ ਸੈਸ਼ਨ ਜ¤ਜ ਡਾ. ਸੁਸ਼ੀਲ ਗਰਗ ਨੇ ਅਬਦੁ¤ਲ ਕਰੀਮ ਟੁੰਡਾ ਨੂੰ ਸੋਨੀਪਤ ’ਚ ਹੋਏ ਬੰਬ ਧਮਾਕੇ ’ਚ ਸਜਾ ਦਾ ਐਲਾਨ ਕੀਤਾ।ਸੋਨੀਪਤ ‘ਚ ਬੰਬ ਧਮਾਕੇ ਮਾਮਲਿਆਂ ‘ਚ ਅ¤ਤਵਾਦੀ ਟੁੰਡਾ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ, ਜਿਸ ਤੋਂ ਬਾਅਦ ਉਹ ਗਾਜੀਆਬਾਦ ਜੇਲ ’ਚ ਆਪਣੀ ਸਜ਼ਾ ਕੱਟੇਗਾ।ਗਾਜੀਆਬਾਦ ’ਚ ਅ¤ਤਵਾਦੀ ਟੁੰਡਾ ’ਤੇ ਕਈ ਮਾਮਲਿਆਂ ਦੇ ਕੇਸ ਚਲ ਰਹੇ ਹਨ। ਟੁੰਡਾ ਦੀ ਸਿਹਤ ਠੀਕ ਨਾ ਹੋਣ ਕਰਕੇ ਉਸ ਦਾ ਇਲਾਜ ਗਾਜੀਆਬਾਦ ’ਚ ਚਲ ਰਿਹਾ ਹੈ। ਟੁੰਡਾ ਨੇ ਕੋਰਟ ਤੋਂ ਮੰਗੀ ਕੀਤੀ ਕਿ ਉਸ ਨੂੰ ਗਾਜੀਆਬਾਦ ਜ਼ੇਲ ’ਚ ਰ¤ਖਿਆ ਜਾਵੇ।
ਅ¤ਤਵਾਦੀ ਟੁੰਡਾ ਸੋਨੀਪਤ ’ਚ 28 ਦਸੰਬਰ, 1996 ਨੂੰ ਬ¤ਸ ਸਟੈਂਡ ਨਜ਼ਦੀਕ ਤਰਾਨਾ ਸਿਨੇਮਾ ਤੋਂ ਬਾਅਦ ਗੀਤਾ ਭਵਨ ਚੌਂਕ ਸਥਿਤ ਗੁਲਸ਼ਨ ਮਿਸ਼ਠਾਨ ਭੰਡਾਰ ਨਜ਼ਦੀਕ ਬੰਬ ਧਮਾਕਿਆਂ ਦਾ ਦੋਸ਼ੀ ਹੈ। ਇਨ੍ਹਾਂ ਧਮਾਕੇ ‘ਚ ਲ¤ਗਭਗ ਇਕ ਦਰਜਨ ਲੋਕ ਜ਼ਖਮੀ ਹੋਏ ਸਨ, ਜਿਸ ਤੋਂ ਬਾਅਦ ਇੰਦਰਾ ਕਾਲੌਨੀ ਨਿਵਾਸੀ ਸ¤ਜਨ ਸਿੰਘ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਸੀ।ਜਾਂਚ ਦੌਰਾਨ ਮਾਮਲੇ ’ਚ ਅ¤ਤਵਾਦੀ ਅਬਦੁੱਲ ਕਰੀਮ ਟੁੰਡਾ ਦਾ ਨਾਮ ਸਾਹਮਣੇ ਆਇਆ ਸੀ ਪਰ ਟੁੰਡਾ ਪਾਕਿਸਤਾਨ ਚਲਾ ਗਿਆ ਸੀ, ਜਿ¤ਥੇ ਉਹ ਕਰਾਚੀ ’ਚ ਲੰਬੇ ਸਮੇਂ ਤ¤ਕ ਰਿਹਾ।ਜਦੋਂ ਉਹ ਨੇਪਾਲ ਦੇ ਰਸਤੇ ਭਾਰਤ ਆਇਆ ਤਾਂ ਦਿ¤ਲੀ ਪੁਲਸ ਦੀ ਸਪੈਸ਼ਲ ਟੀਮ ਨੇ ਉਸ ਨੂੰ ਨੇਪਾਲ ਬਾਰਡਰ ‘ਤੇ ਕਾਬੂ ਕੀਤਾ। ਉਸ ਸਮੇਂ ਤੋਂ ਉਸ ਦੀ ਰੋਹਤਕ, ਸੋਨੀਪਤ ਅਤੇ ਪਾਨੀਪਤ ਦੇ ਸੀਰੀਅਲ ਬੰਬ ਧਮਾਕੇ ’ਚ ਪੇਸ਼ੀ ਹੋ ਰਹੀ ਸੀ।
ਸਈਅਦ ਅਬਦੁਲ ਕਰੀਮ ਟੁੰਡਾ ਨੂੰ ਉਮਰ ਕੈਦ75 ਸਾਲਾ ਟੁੰਡਾ ਨੇਪਾਲ ਬਾਰਡਰ ਤੋਂ 16 ਅਗਸਤ 2013 ਨੂੰ ਕੀਤਾ ਸੀ ਗ੍ਰਿਫਤਾਰ



