Skip to content
Independent perspectives. Global stories.
BREAKING

ਐ¤ਸ.ਬੀ.ਆਰ.ਐ¤ਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਦੀਆਂ ਵਿਦਿਆਰਥਣਾਂ ਅੰਡਰ-19 ਅਥਲੈਟਿਕਸ ਮੁਕਾਬਲਿਆਂ ’ਚ ਚੈਪੀਅਨ ਬਣੀਆਂ

Share this story

ਸਾਦਿਕ, 9 ਅਕਤੂਬਰ (ਗੁਲਜ਼ਾਰ ਮਦੀਨਾ)-ਸਾਦਿਕ ਨੇੜੇ ਪਿੰਡ ਘੁੱਦੂਵਾਲਾ ਵਿਖੇ ਬ੍ਰਹਮਲੀਨ ਪਰਮ ਸੰਤ ਬਾਬਾ ਰਾਮ ਸਿੰਘ ਜੀ (ਗਿਆਰਵੀ ਵਾਲੇ) ਦੌਧਰ ਵਾਲਿਆਂ ਦੁਆਰਾ ਸਥਾਪਿਤ, ਕਾਲਜ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋ ਅਤੇ ਐਡਮਿਨਸਟਰੇਸ਼ਨ ਅਫਸਰ ਸ. ਦਵਿੰਦਰ ਸਿੰਘ ਦੀ ਯੋਗ ਅਗਵਾਈ ਅਧੀਨ ਚੱਲ ਰਹੀ ਫਰੀਦਕੋਟ ਇਲਾਕੇ ਦੀ ਨਾਮਵਾਰ ਸੰਸਥਾ ਐੱਸ.ਬੀ.ਆਰ.ਐੱਸ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁੱਦੂਵਾਲਾ ਨੇ ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਖੂਬ ਨਾਮ ਕਮਾਇਆ ਹੈ। ਬਲਵੀਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਫਰੀਦਕੋਟ ਵਿਖੇ ਚਲ ਰਹੇ ਅਥਲੈਟਿਕਸ ਦੇ ਮੁਕਾਬਲਿਆ ਵਿੱਚ ਇਸ ਸੰਸਥਾ ਦੀਆਂ ਖਿਡਾਰਣਾਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਚੈਪੀਅਨ ਬਣੀਆਂ। ਸਕੂਲ ਦੇ ਪਿੰ੍ਰਸੀਪਲ ਨੇ ਇਸ ਬਾਰੇ ਜਾਣੀਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ ਦੀਆਂ ਖਿਡਾਰਣਾ ਨੇ ਅੰਡਰ-19 ਜੋਨ ਮੁਕਾਬਲਿਆ ਵਿੱਚ ਜਿੱਤਾਂ ਹਾਸਿਲ ਕਰਦੇ ਹੋਏ ਸੰਸਥਾਂ ਦਾ ਨਾਮ ਰੋਸ਼ਨ ਕੀਤਾ। ਜਿੱਤ ਦੀ ਸ਼ੁਰੂਆਤ ਕਰਦਿਆਂ 100 ਮੀਟਰ ਦੌੜ ਵਿੱਚ ਮਨਪ੍ਰੀਤ ਕੌਰ ਨੇ ਦੂਜਾ ਸਥਾਨ, 200 ਮੀਟਰ ਦੌੜ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ, 400 ਮੀਟਰ ਦੌੜ ਵਿੱਚ ਹਰਮਨਪ੍ਰੀਤ ਕੌਰ ਨੇ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ ਦੂਜਾ ਸਥਾਨ, 1400 ਮੀਟਰ ਦੌੜ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾ ਲੰਬੀ ਛਾਲ ਵਿੱਚ ਹਰਵਿੰਦਰ ਕੌਰ ਨੇ ਦੂਜਾ ਸਥਾਨ ਮਨਪ੍ਰੀਤ ਕੌਰ ਨੇ ਤੀਜਾ ਸਥਾਨ 500 ਮੀਟਰ ਵਾਕ ਮੁਕਾਬਲਿਆ ਵਿੱਚ ਨਵਜੋਤ ਕੌਰ ਨੇ ਪਹਿਲਾ ਸਥਾਨ, ਸ਼ਾਟਪੁੱਟ ਮੁਕਾਬਲਿਆ ਵਿੱਚ ਰਜਨਦੀਪ ਕੌਰ ਨੇ ਦੂਜਾ ਸਥਾਨ,ਡਿਸਕਸ ਥਰੋ ਵਿੱਚ ਮਨਪ੍ਰੀਤ ਕੌਰ ਨੇ ਤੀਜਾ ਸਥਾਨ, ਹੈਮਰ ਥਰੋ ਵਿੱਚ ਏਕਬੀਰ ਕੌਰ ਨੇ ਦੂਜਾ ਸਥਾਨ, ਮਨਪ੍ਰੀਤ ਕੌਰ ਤੀਜਾ ਸਥਾਨ, ਜੈਵਲਿਨ ਥਰੋ ਵਿਚ ਸਿਮਰਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ -17 ਵਿੱਚ 100 ਮੀਟਰ ਦੌੜ ਵਿੱਚ ਅਮਨਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ, ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ, 200 ਮੀਟਰ ਦੌੜ ਵਿੱਚ ਅਮਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਵਿਚ ਸਿਮਰਨਪ੍ਰੀਤ ਕੌਰ ਨੇ ਤੀਜਾ ਸਥਾਨ, ਟ੍ਰਿਪਲ ਜੰਪ ਵਿੱਚ ਹਰਪ੍ਰੀਤ ਕੌਰ ਨੇ ਤੀਜਾ ਸਥਾਨ, ਜੈਵਲਿਨ ਥਰੋ ਵਿੱਚ ਪਹਿਲਾ ਸਥਾਨ ਹਾਸਿਲ ਕਰਦਿਆਂ ਵਿਦਿਆਰਥਣਾਂ ਨੇ ਸੰਸਥਾ ਦੇ ਮਾਣ ਨੂੰ ਹੋਰ ਵਧਾਇਆ। ਸੰਸਥਾ ਦੇ ਪ੍ਰੈਜੀਡੈਂਟ ਸ: ਮੇਜਰ ਸਿੰਘ ਢਿੱਲੋਂ, ਐਡਮਿਨਸਟਰੇਸ਼ਨ ਅਫਸਰ ਸ: ਦਵਿੰਦਰ ਸਿੰਘ, ਪਿੰ੍ਰਸੀਪਲ ਮੈਡਮ ਹਰਮਨਦੀਪ ਕੌਰ, ਡੀ.ਪੀ. ਟੀਚਰ ਵੀਰਪਾਲ ਕੌਰ, ਸਮੂਹ ਸਟਾਫ ਵਲੋ ਜੇਤੂ ਖਿਡਾਰਣਾਂ ਦਾ ਸਕੂਲ ਪਹੁੰਚਣ ਤੇ ਨਿੱਘਾ ਸਵਾਗਤ ਕਰਦੇ ਹੋਏ ਖਿਡਾਰਣਾਂ ਅਤੇ ਮਾਪਿਆ ਨੂੰ ਵਧਾਈ ਦਿੱਤੀ।

WRITTEN BY