Skip to content
Independent perspectives. Global stories.
BREAKING

ਗੋਲਡ ਮੈਡਲ ਜਿੱਤ ਕੇ ਆਏ ਨੌਜਵਾਨ ਦਾ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ

Share this story

ਭੁੱਚੋਮੰਡੀ, 8 ਅਕਤੂਬਰ (ਚਰਨਜੀਤ ਨਥਾਣਾ)-ਅਨੰਦਪੁਰ ਸਾਹਿਬ ਵਿਖੇ ਹੋਏ ਬਾਡੀ ਬਿਲਡਰ ਚੈਂਪੀਅਨਸ਼ਿਪ (65 ਕਿਲੋ) ਦੇ ਮੁਕਾਬਲਿਆਂ ਵਿੱਚੋਂ ਗੋਲਡ ਮੈਡਲ ਜਿੱਤ ਕੇ ਆਏ ਨੌਜਵਾਨ ਲਵਦੀਪ ਸਿੰਘ ਪੁੱਤਰ ਚਮਕ ਸਿੰਘ ਪਿੰਡ ਚੱਕ ਬੱਖਤੂ ਦਾ ਪਿੰਡ ਪਹੁੰਚਣ ਤੇ ਸਵਾਗਤ ਕਰਦੇ ਹੋਏ ਖੁਸ਼ੀ ਵਿੱਚ ਲੱਡੂ ਵੰਡੇ। ਇਸ ਨੌਜਵਾਨ ਨੇ ਇਹ ਮੈਂਡਲ ਜਿੱਤ ਕੇ ਜਿੱਥੇ ਆਪਣੇ ਪਰਿਵਾਰ ਦਾ ਨਾ ਰੌਸ਼ਨ ਕੀਤਾ ਨਾਲ ਹੀ ਇਲਾਕੇ ਤੇ ਜਿਲ੍ਹੇ ਬਠਿੰਡੇ ਦਾ ਨਾਂਮ ਵੀ ਰੌਸ਼ਨ ਕੀਤਾ ਤੇ ਅੱਗੇ ਵੀ ਉਮੀਦ ਹੈ ਕਿ ਲਵਦੀਪ ਸਿੰਘ ਇਸੇ ਤਰ੍ਹਾਂ ਹੋਰ ਮਿਹਨਤ ਕਰਕੇ ਕਾਮਯਾਬੀ ਵੱਲ ਵੱਧੇਗਾ। ਲਵਦੀਪ ਸਿੰਘ ਇਸ ਸਮੇਂ ਟੀਪੀਡੀ ਮਾਲਵਾ ਕਾਲਜ ਵਿੱਚ ਬੀ ਏ ਫ਼ਾਇਨਲ ਦਾ ਵਿਦਿਆਰਥੀ ਹੈ। ਇਸ ਮੁਕਾਬਲੇ ਵਿੱਚ ਉਸਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਭਾਗ ਲਿਆਂ ਸੀ। ਇਸ ਮੌਕੇ ਲਵਦੀਪ ਸਿੰਘ ਦੀ ਮਾਤਾ ਸੁਖਰਾਜ ਕੌਰ ਤੇ ਪਿਤਾ ਚਮਕ ਸਿੰਘ ਦੇ ਨਾਲ ਨਾਲ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਪ੍ਰਧਾਨ,ਨਿਰਮਲ ਸਿੰਘ ਸਿੱਧੂ, ਗੁਰਮੀਤ ਸਿੰਘ, ਡਾ: ਪ੍ਰਗਟ ਸਿੰਘ ਜਰਨਲ ਸਕੱਤਰ ਅਕਾਲੀ ਦਲ ਤੇ ਹੋਰ ਪਿੰਡ ਵਾਸੀ ਮੌਜੂਦ ਸਨ।

WRITTEN BY