Skip to content
Independent perspectives. Global stories.
BREAKING

ਥਾਣਾ ਘਲ ਖੁਰਦ ਪੁਲਿਸ ਨੇ ਸੁਰੱਖਿਆ ਦੇ ਮੱਦੇਨਜ਼ਰ ਲਗਾਏ ਨਾਕੇ

Share this story

ਫਿਰੋਜ਼ਸ਼ਾਹ, 8 ਅਕਤੂਬਰ (ਗੁਰਤਾਰ ਸਿੰਘ ਸਿਧੂ)-ਜਿਲਾ ਪੁਲਿਸ ਮੁਖੀ ਸ ਭੁਪਿੰਦਰ ਸਿੰਘ ਸਿਧੂ ਵਲੋਂ ਜਿਲੇ ਅੰਦਰ ਅਮਨ-ਸ਼ਾਂਤੀ ਆਵਾਜਾਈ ਅਤੇ ਕਾਨੂੰਨੀ ਅਵਸਥਾ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਨਥ ਪਾਉਣ ਤਿਉਹਾਰਾਂ ਦੇ ਮਦੇਨਜ਼ਰ ਆਮ ਜਨਤਾ ਦੀ ਸੁਰਖਿਆ ਲਈ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਥਾਨਾ ਘਲ ਖੁਰਦ ਪੁਲਿਸ ਦੇ ਮੁਖੀ ਇੰਸਪੈਕਟਰ ਹਰਦੇਵ ਪ੍ਰੀਤ ਸਿੰਘ ਵਲੋਂ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਦੇ ਹੋਏ ਅਗਵਾਈ ਚ ਟੀਮ ਵਲੋਂ ਸਪੈਸ਼ਲ ਨਾਕਾ ਬੰਦੀ ਕਰਕੇ ਜਿਥੇ ਵਾਹਨਾ ਦੇ ਜਰੂਰੀ ਕਾਗਜ਼ਾਤ ਦੀ ਚੈਕਿੰਗ ਕੀਤੀ ਗਈ ਉਥੇ ਵਾਹਨਾ ਨੂੰ ਅੰਦਰੋਂ ਖੁਦ ਤਲਾਸ਼ਿਆ ਗਿਆ ।ਪਤਰਕਾਰ ਨਾਲ ਗਲਬਾਤ ਕਰਦਿਆ ਉਹਨਾਂ ਕਿਹਾ ਕਿ ਪੁਲਿਸ ਜਨਤਾ ਦੀ ਸਹਾਇਤਾ ਲਈ ਹੈ ਸੁਰਖਿਆ ਨਾਲ ਖਿਲਵਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ । ਉਹਨਾਂ ਕਿਹਾ ਕਿ ਅਜ ਆਵਾਜਾਈ ਸਾਧਨਾਂ ਦੀ ਵਰਤੋਂ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਜਿਹਨਾਂ ਵਿਚ ਤੀਹਰੀ ਸਵਾਰੀ ,ਬਿਨਾਂ ਹੈਲਮੇਟ ਅਤੇ ਬਿਨਾ ਕਾਗਜ਼ਾਤ ਵਾਲੇ ਚਾਲਕਾਂ ਦੇ ਚਲਾਨ ਕਟੇ ਗਏ । ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਨਾਬਾਲਗ ਬਚਿਆਂ ਨੂੰ ਵਾਹਨ ਨਾ ਚਲਾਉਣ ਦੇਣ ਅਤੇ ਬਚਿਆਂ ਨੂੰ ਸਕੂਲ ਭੇਜਣ ਸਮੇਂ ਇਹ ਜਰੂਰ ਚੈਕ ਕਰਨ ਕਿ ਜਿਸ ਵਾਹਨ ਰਾਹੀ ਤੁਸੀ ਬਚੇ ਭੇਜ ਰਹੇ ਹੋ ਉਹ ਸਕੂਲ ਅਤੇ ਵਾਹਨ ਚਾਲਕ ਠਸੇਫ ਸਕੂਲ ਸੇਫ ਵਾਹਨ ਠਤਹਿਤ ਸ਼ਰਤਾਂ ਪੂਰੀਆਂ ਕਰਦਾ ਹੈ ਜੇਕਰ ਨਹੀਂ ਤਾਂ ਇਹ ਤੁਹਾਡੇ ਬਚਿਆਂ ਦੀ ਜਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ । ਇਸ ਮੌਕੇ ਉਹਨਾ ਦੇ ਨਾਲ ਸਹਾਇਕ ਥਾਣੇਦਾਰ ਸੁਖਦਰਸ਼ਨ ਕੁਮਾਰ, ਗੁਰਪਿੰਦਰ ਜੀਤ ਸਿੰਘ, ਹੌਲਦਾਰ ਜਗਰੂਪ ਸਿੰਘ ਤੋਂ ਇਲਾਵਾ ਪੁਲਿਸ ਮੁਲਾਜ਼ਮ ਹਾਜ਼ਰ ਸਨ ।

WRITTEN BY