Skip to content
Independent perspectives. Global stories.
BREAKING

ਪੰਜਾਬ ਟਾਇਮਜ਼ ਦੇ ਪੱਤਰਕਾਰ ਦੀਪੂ ਧਰਦਿਓ ਨੂੰ ਸਦਮਾ, ਪਿਤਾ ਦਾ ਦੇਹਾਂਤ

Share this story

ਬਾਬਾ ਬਕਾਲਾ ਸਾਹਿਬ, 8 ਅਕਤੂਬਰ (ਗੁਰਪ੍ਰੀਤ ਸਿੰਘ)-ਪੰਜਾਬ ਟਾਈਮਜ਼ ਦੇ ਮਹਿਤਾ ਚੌਂਕ ਤੋਂ ਪੱਤਰਕਾਰ ਕੁਲਦੀਪ ਸਿੰਘ (ਦੀਪੂ ਧਰਦਿਓ) ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ. ਕੁਲਵੰਤ ਸਿੰਘ ਇਕ ਸੰਖੇਪ ਬੀਮਾਰੀ ਪਿਛੋਂ ਪ੍ਰੀਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ 56 ਵਰਿਆਂ ਦੇ ਸਨ। ਉਹਨਾਂ ਦਾ ਅੰਤਿਮ ਸਸਕਾਰ ਉਹਨਾਂ ਦੇ ਜੱਦੀ ਪਿੰਡ ਧਰਦਿਓ ਵਿਖੇ ਕਰ ਦਿੱਤਾ ਗਿਆ। ਸਵ. ਕੁਲਵੰਤ ਸਿੰਘ ਬਿੱਲਾ ਐਗਰੀਕਲਚਰ ਵਰਕਸ ਦੇ ਫਾਊਡਰ ਸਨ।
ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਸੂਬਾ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਜਨਰਲ ਸਕੱਤਰ ਹਰਜੀਤ ਸਿੰਘ ਬੁਤਾਲਾ, ਖਜਾਨਚੀ ਰਣਜੀਤ ਸਿੰਘ ਸੰਧੂ, ਅਮਰਜੀਤ ਸਿੰਘ ਬੁੱਟਰ, ਪਰਮਜੀਤ ਸਿੰਘ ਰੱਖੜਾ, ਸਰਪੰਚ ਸੁਰਿੰਦਰਪਾਲ ਸਿੰਘ ਲੱਡੂ, ਗੁਰਪ੍ਰੀਤ ਬਾਬਾ ਬਕਾਲਾ, ਗੌਰਵ ਜੋਸ਼ੀ, ਸੂਖਵਿੰਦਰ ਸਿੰਘ ਚਾਹਲ, ਸਤਨਾਮ ਨੌਰੰਗਪੁਰ, ਸਤਨਾਮ ਸਿੰਘ ਬੁਤਾਲਾ, ਗੁਰਮੁੱਖ ਸਿੰਘ ਪੱਡਾ, ਗੁਰਪ੍ਰੀਤ ਸਿੰਘ ਬਿਆਸ, ਮਹਿਤਾ ਇਕਾਈ ਦੇ ਪ੍ਰਧਾਨ ਕੈਪਟਨ ਸਿੰਘ ਮਹਿਤਾ, ਜੋਗਿੰਦਰ ਸਿੰਘ ਮਾਣਾ, ਅਮਨਦੀਪ ਸਿੰਘ ਰਜਧਾਨ, ਧਰਮਿੰਦਰ ਸਿੰਘ ਭੰਮਰਾ, ਬਲਜਿੰਦਰ ਸਿੰਘ ਬੱਲੀ ਨੇ ਦੀਪੂ ਦਰਦਿਓ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।

WRITTEN BY