ਸ੍ਰੀ ਆਨੰਦਪੁਰ ਸਾਹਿਬ, 8 ਅਕਤੂਬਰ (ਦਵਿੰਦਰਪਾਲ ਸਿੰਘ, ਅੰਕੁਸ਼)-ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਏ ਵੱਖ-ਵੱਖ ਦਰਦਨਾਕ ਸੜਕ ਹਾਦਸਿਆਂ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸ੍ਰੀ ਆਨੰਦਪੁਰ ਸਾਹਿਬ ਤੋਂ ਗੜਸ਼ੰਕਰ ਮਾਰਗ ਤੇ ਸਥਿਤ ਅਗੰਮਪੁਰ ਦੀ ਸੜਕ ‘ਤੇ ਰੇਤੇ ਦੇ ਭਰੇ 10 ਟਾਇਰਾਂ ਨੇ ਉਸ ਵੇਲੇ 60 ਸਾਲਾਂ ਬਲਦੇਵ ਸਿੰਘ ਨੂੰ ਦਰੜ ਦਿੱਤਾ ਜਦੋਂ ਉਹ ਅਗੰਮਪੁਰ ਵਾਲੇ ਪਾਸੇ ਤੋਂ ਆਪਣੇ ਪਿੰਡ ਲੋਧੀਪੁਰ ਦੇ ਲਈ ਆ ਰਿਹਾ ਸੀ। ਜਦੋਂ ਬਲਦੇਵ ਸਿੰਘ ਅਗੰਮਪੁਰ ਦੇ ਵਿਸ਼ਵਕਰਮਾ ਮੰਦਰ ਦੇ ਨਜ਼ਦੀਕ ਪਹੁੰਚਿਆਂ ਤਾਂ ਉਥੇ ਖਸਤਾ ਹਾਲਤ ਸੜਕ ਕਰਕੇ ਉਸਦਾ ਐਕਟਿਵਾ ਇੱਕ ਟੋਏ ‘ਚ ਗਿਰ ਗਿਆ ਅਤੇ ਇਸ ਦੌਰਾਨ ਪਿੱਛੋ ਆ ਰਹੇ ਟਰੱਕ ਨੇ ਉਸਨੂੰ ਆਪਣੀ ਲਪੇਟ ‘ਚ ਲੈ ਲਿਆ। ਜਿਸ ਦੌਰਾਨ ਉਸਦੀ ਲੱਤ, ਬਾਂਹ ਪੂਰੀ ਤਰ੍ਹਾਂ ਦੇ ਨਾਲ ਕੁਚਲੀ ਗਈ ਜਦਕਿ ਬਾਕੀ ਦਾ ਸ਼ਰੀਰ ਵੀ ਗੰਭੀਰ ਰੂਪ ‘ਚ ਫੱਟੜ ਹੋ ਗਿਆ।ਤੁਰੰਤ ਉਸਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਸਥਾਨਕ ਡਾਕਟਰਾਂ ਨੇ ਮੁਢਲੇ ਉਪਚਾਰ ਤੋਂ ਬਾਅਦ ਬਲਦੇਵ ਸਿੰਘ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ। ਪਰ ਜਖਮਾਂ ਦੀ ਤਾਬ ਨਾ ਸਹਾਰਦੇ ਹੋਏ ਉਸਦੀ ਰਸਤੇ ‘ਚ ਹੀ ਮੌਤ ਹੋ ਗਈ। ਜਿਸਤੋਂ ਬਾਅਦ ਸਥਾਨਕ ਪੁਲੀਸ ਬਣਦੀ ਕਾਰਵਾਈ ਕਰਦੇ ਹੋਏ ਟਰੱਕ ਨੰਬਰ ਪੀ ਬੀ 13 ਯੂ-9750 ਦੇ ਚਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਓਧਰ ਰੇਲਵੇ ਪੁਲੀਸ ਮੁਲਾਜ਼ਮ ਗੁਰਚਰਨ ਸਿੰਘ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਸ਼ਾਮ ਨੂੰ ਨੰਗਲ ਤੋਂ ਅੰਬਾਲਾ ਕੈਂਟ ਨੰਬਰ 64518 ਸਵਾਰੀ ਰੇਲਗੱਡੀ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਬੱਸ ਅੱਡੇ ਦੇ ਨਜ਼ਦੀਕ ਰੇਲਵੇ ਲਾਈਨ ‘ਤੇ ਇੱਕ ਅਣਪਛਾਤੇ 40-45 ਸਾਲ ਦੇ ਇੱਕ ਵਿਅਕਤੀ ਨੂੰ ਆਪਣੀ ਲਪੇਟ ‘ਚ ਲੈ ਲਿਆ।



