Skip to content
Independent perspectives. Global stories.
BREAKING

ਟਰੱਸਟ ਹਲਕਾ ਅਮਲੋਹ ਅੰਦਰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ : ਰਾਜੂ ਖੰਨਾ

Share this story

ਅਮਲੋਹ, 8 ਅਕਤੂਬਰ (ਰਣਜੀਤ ਸਿੰਘ ਘੁੰਮਣ)-ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗੁਰਅਸ਼ੀਸ਼ ਚੈਰੀਟੇਬਲ ਟਰੱਸਟ ਤੇ ਦਸ਼ਮੇਸ਼ ਯੂਥ ਕਲੱਬ ਦੇ ਸਾਂਝੇ ਉੱਦਮ ਸਦਕਾ ਇੱਕ ਵਿਸ਼ਾਲ ਫਰੀ ਮੈਡੀਕਲ ਚੈਕਅੱਪ ਕੈਂਪ ਪਿੰਡ ਸਲਾਣਾ ਦੁਲਾ ਸਿੰਘ ਵਾਲਾ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਆਪਣੇ ਕਰ ਕਮਲਾ  ਨਾਲ ਕੀਤਾ। ਇਸ ਕੈਂਪ ਵਿੱਚ ਜਿੱਥੇ ਸੌ ਦੇ ਕਰੀਬ ਨੋਜਵਾਨਾਂ ਵੱਲੋਂ ਖੁਨਦਾਨ ਕੀਤਾ ਗਿਆ ਉੱਥੇ ਹੱਡੀਆਂ  ਤੇ ਜਰਨਲ ਮੈਡੀਕਲ ਚੈਕਅਪ ਕੈਂੋਪ ਵਿੱਚ 150 ਦੇ ਕਰੀਬ ਮਰੀਜਾਂ ਦਾ ਚੈਕਅਪ ਕਰਕੇ ਟਰਸੱਟ ਤੇ ਕਲੱਬ ਵੱਲੋਂ ਮੁੱਫਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ੋਿਕਹਾ ਕਿ ਗੁਰਅਸ਼ੀਸ਼ ਚੈਰੀਟੇਬਲ ਟਰੱਸਟ ਵੱਲੋਂ ਹਲਕਾ ਅਮਲੋਹ ਅੰਦਰ ਬੇਹਤਰ ਸਿਹਤ ਸਹੂਲਤਾਂ ਪਰਦਾਨ ਕਰਨ ਲਈ ਮੈਡੀਕਲ ਕੈਂਪ ਲਗਾਕੇ ਸਮੇਂ ਸਿਰ ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਟਰੱਸਟ ਵੱਲੋਂ ਹਲਕੇ ਦੇ ਕਲਬੱਾਂ ਦੇ ਸਹਿਯੋਗ ਨਾਲ ਰੁੱਖ ਲਗਾਓ ਮੁਹਿੰਮ ਤੇ ਸਮਾਜਿਕ ਬੁਰਾਈਆਂ ਖਿਲਾਫ ਵੀ ਲੋਕਾਂ ਨੂੰ  ਜਾਗਰੂਕ ਕਰਨ ਲਈ ਸੈਮੀਨਾਰ ਕਰਵਾਏ ਜਾਂਦੇ ਹਨ। ਉਹਨਾਂ ਕਿਹਾ ਕਿ ਟਰੱਸਟ ਵੱਲੋਂ ਹਲਕੇ ਦੇ ਲੋੜਵੰਦਾ ਲਈ ਇਹ ਭਲਾਈ ਕਾਰਜ ਹਮੇਸ਼ਾ ਜਾਰੀ ਰਹਿਣਗੇ। ਉਹਨਾਂ ਦਸ਼ਮੇਸ਼ ਯੂਥ ਕਲੱਬ ਸਲਾਣਾ ਦਾ ਵਿਸ਼ੇਸ਼ ,ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਸਮੇਂ ਸਮੇਂ ਤੇ ਲੋਕਭਲਾਈ ਕਾਰਜ ਕੀਤੇ ਜਾਂਦੇ ਹਨ। ਇਸ ਕੈਂਪ ਵਿੱਚ ਰਾਜਿੰਦਰਾ ਹਸਪਤਾਲ ਦੀ ਡਾ. ਮੈਡਮ ਆਸਮਾ ਤੇ ਡਾ. ਸੁਖਵਿੰਦਰ ਸਿੰਘ ਵੱਲੋਂ ਜਿੱਥੇ 100 ਦੇ ਕਰੀਬ ਖੁੂਨ ਦੇ ਯੁਨਿਟ ਇੱਕਤਰ ਕੀਤੇ ਗਏ ਉੱਥੇ ਹੱਡੀਆਂ ਦੇ ਮਾਹਿਰ ਡਾ. ਪ੍ਰਿੰਸ ਤੇ ਜਰਨਲ ਬਿਮਾਰੀਆਂ ਦੇ ਮਾਹਿਰ ਡਾ. ਵਿਕਾਸ ਗੋਇਲ ਵੱਲੋਂ 150 ਦੇ ਕਰੀਬ ਮਰੀਜਾਂ ਦੇ ਟੈਸਟ ਮੁਫਤ ਕਰਕੇ ਟਰੱਸਟ ਵੱਲੋਂ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਕਲੱਬ ਦੇ ਪ੍ਰਮੁੱਖ ਆਗੂ ਯਾਦਵਿੰਦਰ ਸਿੰਘ, ਜਸਪ੍ਰੀਤ ਸਿੰਘ ਤੇ ਹਰਜੋਤ ਸਿੰਘ ਦੀ ਸਮੁੱਚੀ ਟੀਮ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ, ਡਾਕਟਰੀ ਟੀਮ ਤੇ ਰਾਜੂ ਖੰਨਾ ਦੇ ਪੀਏ ਧਰਮਪਾਲ ਭੜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਤਜਿੰਦਰ ਸਿੰਘ, ਸਪਿੰਦਰ ਸਿੰਘ, ਰਣਜੋਤ ਸਿੰਘ, ਹਰਪ੍ਰੀਤ ਸਿੰਘ, ਗੁਰਦਰਸ਼ਨ ਸਿੰਘ ਪਨਾਗ, ਮਨਦੀਪ ਸਿੰਘ, ਕਰਮਜੀਤ ਸਿੰਘ, ਬਲਕਾਰ ਸਿੰਘ, ਅਵਤਾਰ ਸਿੰਘ, ਸਵਰਨ ਸਿੰਘ, ਕਾਲੀ ਚਰਨ ਭੱਟੋਂ, ਲੱਖੀ ਔਜਲਾ, ਨਰੇਸ਼ ਸਲਾਣਾ, ਬੀਬੀ ਜਸਵੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੀ ਲੀਡਰਸ਼ਿਪ ਹਾਜਰ ਸੀ।

WRITTEN BY