ਰੂੜੇਕੇ ਕਲਾ, 8 ਅਕਤੂਬਰ (ਰਾਹੂਲ ਗੋਇਲ)- ਆਮ ਆਦਮੀਂ ਪਾਰਟੀ ਦੇ ਜਿਲ੍ਹਾ ਬਰਨਾਲਾ ਦੇ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਪਿੰਡ ਕਾਹਨੇਕੇ ਵਿਖੇ ਬਾਬਾ ਸੰਗ ਦਾਸ ਕਲੱਬ ਦੇ ਨੌਜਵਾਨਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਕਲੱਬ ਆਗੂ ਤਰਸ਼ੇਮ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਢਿੱਲੋਂ ਇੱਕ ਸਮਾਜ ਸੇਵੀ ਅਤੇ ਸਾਫ਼ ਸੁਥਰੇ ਅਕਸ਼ ਵਾਲੇ ਆਗੂ ਹਨ ਅਤੇ ਉਹਨਾਂ ਨੂੰ ਸਨਮਾਨ ਕਰਕੇ ਉਹ ਫਖ਼ਰ ਮਹਿਸੂਸ ਕਰ ਰਹੇ ਹਨ। ਇਸ ਮੌਕੇ ’ਤੇ ਉਹਨਾਂ ਨਾਲ ਡਾ ਰਣਜੀਤ ਸਿੰਘ, ਹੀਰਾ ਸਿੰਘ ਤਪਾ ਬਲਾਕ ਪ੍ਰਧਾਨ, ਕਾਲਾ ਸਿੰਘ ਧੌਲਾ, ਪ੍ਰਿਤਪਾਲ ਸਿੰਘ ਧੌਲਾ, ਜੱਗਾ ਸਿੰਘ, ਮਨਪ੍ਰੀਤ ਸਰਪੰਚ, ਸੇਵਕ ਸਿੰਘ ਥਿੰਦ ਅਸਪਾਲ ਕਲਾਂ, ਚਰਨਜੀਤ ਸਿੰਘ ਪੱਖੋ, ਜੱਸੀ ਮਾਨ ਕਾਲੇਕੇ, ਗੁਰਮੱਖ ਭੈਣੀ ਜੱਸਾ, ਪ੍ਰਗਟ ਧੂਰਕੋਟ ਅਤੇ ਤੇਜਾ ਤਰਕਸ਼ੀਲ ਤੋਂ ਇਲਾਵਾ ਹੋਰ ਵੀ ਪਿੰਡ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
ਕਾਹਨੇਕੇ ਵਿਖੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਵਿਸ਼ੇਸ਼ ਸਨਮਾਨ



